ਨੋਇਡਾ-ਭਾਰਤ 'ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਲਾਕਡਾਊਨ ਦੌਰਾਨ ਹੁਣ ਪੁਲਸ ਲੋਕਾਂ ਦੀ ਜੀਵਨ ਰੱਖਿਅਕ ਬਣ ਕੇ ਅੱਗੇ ਆ ਰਹੀ ਹੈ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ 'ਚੋਂ ਸਾਹਮਣੇ ਆਇਆ ਹੈ, ਜਿੱਥੇ ਪੁਲਸ ਇਕ ਗਰਭਵਤੀ ਔਰਤ ਲਈ ਭਗਵਾਨ ਬਣ ਕੇ ਪਹੁੰਚੀ । ਪੁਲਸ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇੱਥੋ ਦੇ ਨੋਇਡਾ ਦੀ ਰਹਿਣ ਵਾਲੀ ਗਰਭਵਤੀ ਔਰਤ ਬਾਹੁਬੰਦੀ ਕੁਮਾਰੀ ਨੂੰ ਬੀਤੇ ਸ਼ੁੱਕਰਵਾਰ ਨੂੰ ਤਬੀਅਤ ਖਰਾਬ ਹੋ ਗਈ। ਲਾਕਡਾਊਨ ਦੇ ਕਾਰਨ ਨਾ ਤਾਂ ਉਸ ਨੂੰ ਲਿਜਾਣ ਲਈ ਕੋਈ ਇੰਤਜ਼ਾਮ ਸੀ। ਇਸ ਤੋਂ ਬਾਅਦ ਪੀੜਤ ਔਰਤ ਦੇ ਪਤੀ ਨੇ ਪੁਲਸ ਨੂੰ 112 ਨੰਬਰ 'ਤੇ ਕਾਲ ਕੀਤੀ। ਜਾਣਕਾਰੀ ਮਿਲਦਿਆਂ ਹੀ ਸਿਰਫ 4 ਮਿੰਟ 'ਚ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਔਰਤ ਨੇ ਬੇਟੇ ਨੂੰ ਜਨਮ ਦਿੱਤਾ।

ਪੀ.ਆਰ.ਵੀ. 2645 'ਚ ਤਾਇਨਾਤ ਪੁਲਸ ਕਰਮਚਾਰੀ ਅਰਵਿੰਦ ਤਿਵਾਰੀ ਨੇ ਦੱਸਿਆ ਹੈ ਕਿ ਮੇਰੇ ਨਾਲ ਪੀ.ਆਰ.ਵੀ 'ਚ ਜਤਿੰਦਰ ਸ਼ਰਮਾ, ਮਨੀਸ਼ ਕੁਮਾਰ ਵੀ ਤਾਇਨਾਤ ਸੀ। ਸਾਨੂੰ ਲਗਭਗ 11.13 ਮਿੰਟ 'ਤੇ ਫੋਨ ਆਇਆ। ਅਸੀਂ ਸਿਰਫ 4 ਮਿੰਟਾਂ ਭਾਵ 11.17 ਵਜੇ ਥਾਣਾ ਫੇਜ਼-3 ਦੇ ਅਧੀਨ ਆਉਣ ਵਾਲੇ ਸੈਕਟਰ 63 ਸਥਿਤ ਗ੍ਰਾਮ ਵਾਜਿਦਾਪੁਰ ਪਹੁੰਚ ਗਏ, ਜਿੱਥੇ ਬਾਹੁਬੰਦੀ ਕੁਮਾਰੀ ਨਾਂ ਗਰਭਵਤੀ ਔਰਤ ਦੀ ਹਾਲਤ ਕਾਫੀ ਖਰਾਬ ਸੀ ਅਤੇ ਤਰੁੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਘਟਨਾ ਦਾ ਇਕ ਵੀਡੀਓ ਵੀ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਮੋਹਿਤ ਕੁਮਾਰ ਨਾਂ ਦੇ ਟਵਿੱਟਰ ਯੂਜ਼ਰ ਨੇ ਗਰਭਵਤੀ ਔਰਤ ਦੀ ਪੂਰੀ ਘਟਨਾ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਔਰਤ ਨੇ ਪੁਲਸ ਦਾ ਧੰਨਵਾਦ ਕੀਤਾ।
PM ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਖਤਮ, ਲਾਕਡਾਊਨ ਵਧਾਉਣ ਦੇ ਪੱਖ 'ਚ ਕਈ ਸੂਬੇ
NEXT STORY