ਏਟਾ— ਉੱਤਰ ਪ੍ਰਦੇਸ਼ ਦੇ ਏਟਾ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਮੰਗਲਵਾਰ ਦੇਰ ਰਾਤ ਥਾਣੇ ਪੁੱਜੀ। ਔਰਤ ਦੇ ਹੱਥ 'ਚ ਇਕ ਭਰੂਣ ਸੀ। ਔਰਤ ਨੇ ਦੋਸ਼ ਲਗਾਇਆ ਕਿ ਕਿਦਵਈ ਨਗਰ 'ਚ ਆਯੋਜਿਤ ਇਕ ਵਿਆਹ ਸਮਾਰੋਹ ਦੌਰਾਨ ਉਸ ਦੇ ਰਿਸ਼ਤੇਦਾਰਾਂ ਨੇ ਪੇਟ 'ਚ ਲੱਤਾਂ ਮਾਰੀਆਂ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ। ਔਰਤ ਨੇ ਦੱਸਿਆ ਕਿ ਉਸ ਦਾ ਨਾਂ ਤਬਸਸੁਮ ਹੈ। ਇਹ ਨਵੀਂ ਬਸਤੀ ਦੀ ਰਹਿਣ ਵਾਲੀ ਹੈ। ਔਰਤ ਦੀ ਦਰਜ ਕਰਵਾਈ ਗਈ ਸ਼ਿਕਾਇਤ 'ਚ ਉਸ ਨੇ ਕਿਹਾ ਹੈ ਕਿ ਉਹ 27 ਜੂਨ ਨੂੰ ਆਪਣੇ ਇਕ ਰਿਸ਼ਤੇਦਾਰ ਦੇ ਇੱਥੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਈ ਸੀ। ਸਮਾਰੋਹ 'ਚ ਕਿਸੇ ਗੱਲ ਨੂੰ ਲੈ ਕੇ ਬਵਾਲ ਹੋ ਗਿਆ। ਉਸ ਨੇ ਦੋਸ਼ ਲਗਾਇਆ ਕਿ 6 ਲੋਕਾਂ ਦੇ ਸਮੂਹ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਪੇਟ 'ਚ ਲੱਤਾਂ ਮਾਰੀਆਂ। ਉਹ 5 ਮਹੀਨੇ ਦੀ ਗਰਭਵਤੀ ਸੀ ਅਤੇ ਦਰਦ ਨਾਲ ਤੜਫਨ ਲੱਗੀ ਅਤੇ ਉਸ ਦਾ ਗਰਭਪਾਤ ਹੋ ਗਿਆ।
10 ਲੋਕਾਂ ਵਿਰੁੱਧ ਹੋਇਆ ਕੇਸ ਦਰਜ
ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ 10 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਆਦਿਲ ਹੁਸੈਨ, ਸਾਜਿਦ ਹੁਸੈਨ, ਅਬਦੁੱਲ ਹੁਸੈਨ, ਫਰੋਨ ਹੁਸੈਨ, ਨਸੀਮ ਅਤੇ ਨਾਜ਼ਿਰ ਵਿਰੁੱਧ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ। ਸਾਰੇ ਦੋਸ਼ੀ ਬਦਾਊਂ ਦੇ ਰਹਿਣ ਵਾਲੇ ਹਨ ਅਤੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਏਟਾ ਆਏ ਸਨ। ਏਟਾ ਕੋਤਵਾਲੀ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਪੀੜਤ ਅਤੇ ਦੋਸ਼ੀ ਇਕ ਹੀ ਪਰਿਵਾਰ ਦੇ ਹਨ। 27 ਜੂਨ ਦੀ ਰਾਤ ਤਬਸਸੁਮ ਦੇ ਪਤੀ ਇਮਰਾਨ, ਆਦਿਲ ਅਤੇ ਅਬਦੁੱਲ ਦਾ ਡੀ.ਜੇ. ਵਜਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤਿੰਨਾਂ ਨੂੰ ਥਾਣੇ ਲਿਆਂਦਾ ਗਿਆ ਸੀ ਪਰ ਬਾਅਦ 'ਚ ਉਸ ਨੂੰ ਛੱਡ ਦਿੱਤਾ ਗਿਆ। ਮੰਗਲਵਾਰ ਦੀ ਰਾਤ ਨੂੰ ਤਬਸਸੁਮ ਇਕ ਭਰੂਣ ਨਾਲ ਥਾਣੇ ਪਹੁੰਚੀ ਅਤੇ ਉਸ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਨੇ ਉਸ ਦੇ ਪੇਟ 'ਚ ਲੱਤਾਂ ਮਾਰੀਆਂ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ।
ਮੈਡੀਕਲ ਰਿਪੋਰਟ ਵੀ ਲਿਆਏ ਨਾਲ
ਪੁਲਸ ਨੇ ਦੱਸਿਆ ਕਿ ਤਬਸਸੁਮ ਦੇ ਪਰਿਵਾਰ ਦੇ ਲੋਕ ਆਪਣੇ ਨਾਲ ਆਗਰਾ ਦੇ ਪ੍ਰਾਈਵੇਟ ਹਸਪਤਾਲ ਦੀ ਇਕ ਮੈਡੀਕਲ ਰਿਪੋਰਟ ਵੀ ਨਾਲ ਲਿਆਏ ਸਨ। ਪੁਲਸ ਭਰੂਣ ਦਾ ਪੋਸਟਮਾਰਟਮ ਕਰਵਾ ਰਹੀ ਹੈ। ਏਟਾ ਐੱਸ.ਪੀ. ਸੰਜੇ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਯੁੱਧਿਆ ਹਾਈਵੇਅ 'ਤੇ ਤੇਲ ਨਾਲ ਭਰਿਆ ਟੈਂਕਰ ਪਲਟਣ ਕਾਰਨ ਲੱਗੀ ਭਿਆਨਕ ਅੱਗ
NEXT STORY