Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    1:05:10 AM

  • ind vs wi 1st odi indias resounding victory powered by kohli century

    IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ...

  • tensions flared up outside lpu

    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ...

  • the atmosphere in lpu became tense

    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ...

  • lpu students protest mig 23 aircraft

    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?

BLOG News Punjabi(ਬਲਾਗ)

ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?

  • Edited By Anmol Tagra,
  • Updated: 26 Sep, 2026 03:05 PM
Blog
why does congress oppose vande mataram
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਦੀਆਂ ਉੱਚੀਆਂ ਦੀਵਾਰਾਂ ਦੇ ਪਿੱਛਿਓਂ ਆਜ਼ਾਦੀ ਦਿਹਾੜੇ ਦੀ 79ਵੀਂ ਵਰ੍ਹੇਗੰਢ ’ਤੇ ਸਾਹਮਣੇ ਆਇਆ ਉਹ ਦ੍ਰਿਸ਼, ਭਾਰਤ ਦੇ ਰਾਜਨੀਤਕ ਇਤਿਹਾਸ ਦੀਆਂ ਸਭ ਤੋਂ ਦਰਦਨਾਕ ਅਤੇ ਸ਼ਰਮਨਾਕ ਘਟਨਾਵਾਂ ’ਚੋਂ ਇਕ ਵਜੋਂ ਯਾਦ ਕੀਤਾ ਜਾਵੇਗਾ। ਦੇਸ਼ ਨੇ ਕਾਂਗਰਸ ਦਫ਼ਤਰ ਤੋਂ ਬਿਨਾਂ ਕਿਸੇ ਕੱਟ-ਵੱਢ ਤੋਂ ਪ੍ਰਸਾਰਿਤ ਉਹ ਵੀਡੀਓ ਦੇਖੀ, ਜਿਸ ’ਚ ਝੰਡਾ ਲਹਿਰਾਉਣ ਦੇ ਸਮਾਗਮ ਦੌਰਾਨ ਸ਼੍ਰੀਮਤੀ ਸੋਨੀਆ ਗਾਂਧੀ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਨ ਨੂੰ ਰੁਕਵਾਉਣ ਦਾ ਯਤਨ ਕਰਦੀ ਨਜ਼ਰ ਆ ਰਹੀ ਸੀ। ਰਿਪੋਰਟਾਂ ਅਨੁਸਾਰ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਉਨ੍ਹਾਂ ਦੀ ਗੱਲ ਦਾ ਸਮਰਥਨ ਕਰਦੇ ਹੋਏ ਨਾਰਾਜ਼ਗੀ ਭਰੇ ਸੁਰ ’ਚ ਕਹਿ ਰਹੇ ਸਨ ਕਿ ‘ਅਸੀਂ ਉਹ ਸੰਸਕਰਣ ਨਹੀਂ ਗਾਵਾਂਗੇ, ਸਾਡਾ ਗੀਤ ਤਾਂ ਬਸ ਇੰਨਾ ਹੀ ਹੈ।’

ਰਾਸ਼ਟਰੀ ਗੀਤ ਦਾ ਇਹ ਅਪਮਾਨ ਮਹਿਜ਼ ਨਿੰਦਣਯੋਗ ਅਤੇ ਸਜ਼ਾਯੋਗ ਅਪਰਾਧਿਕ ਕਾਰਾ ਨਹੀਂ, ਸਗੋਂ ‘ਵੰਦੇ ਮਾਤਰਮ’ ਪ੍ਰਤੀ ਨਹਿਰੂ-ਗਾਂਧੀ ਪਰਿਵਾਰ ਅਤੇ ਉਨ੍ਹਾਂ ਦੇ ਕੰਟਰੋਲ ਵਾਲੀ ਕਾਂਗਰਸ ਦੇ ਉਸ ਤ੍ਰਿਸਕਾਰ ਦਾ ਖੁੱਲ੍ਹਾ ਪ੍ਰਦਰਸ਼ਨ ਸੀ, ਜੋ ਲਗਭਗ 9 ਦਹਾਕਿਆਂ ਤੋਂ ਉਨ੍ਹਾਂ ਦੀ ਸਿਆਸਤ ਅਤੇ ਉਨ੍ਹਾਂ ਦੇ ਰਵੱਈਏ ’ਚ ਲਗਾਤਾਰ ਝਲਕਦਾ ਰਿਹਾ ਹੈ। ਇਹ ਸਭ ਉਦੋਂ ਹੋਇਆ, ਜਦੋਂ ਭਾਰਤੀ ਸੰਸਦ ਨੇ ਹਾਲ ਹੀ ’ਚ ਰਾਸ਼ਟਰੀ ਸਨਮਾਨ ਅਪਮਾਨ ਿਨਵਾਰਣ (ਸੋਧ) ਬਿੱਲ, 2026 ਨੂੰ ਪਾਸ ਕਰਕੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਰਾਸ਼ਟਰ ਗਾਨ ‘ਜਨ ਗਣ ਮਨ’ ਦੇ ਬਰਾਬਰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਅਤੇ ‘ਵੰਦੇ ਮਾਤਰਮ’ ਦੇ ਸਾਰੇ 6 ਅੰਤਰਿਆਂ ਦਾ ਗਾਇਨ ਲਾਜ਼ਮੀ ਕੀਤਾ।

ਪਰਿਵਾਰ ਅਤੇ ਪਾਰਟੀ ਦੇ ਵਫ਼ਾਦਾਰ ਅਤੇ ਉਨ੍ਹਾਂ ਦਾ ਪੂਰਾ ਈਕੋਸਿਸਟਮ ਇਸ ਕਾਰੇ ਦੇ ਬਚਾਅ ’ਚ ਉੱਤਰ ਆਏ। ਉਨ੍ਹਾਂ ਨੇ ਪਹਿਲਾਂ ਇਹ ਕਹਾਣੀ ਘੜੀ ਕਿ ਸੋਨੀਆ ਗਾਂਧੀ ‘ਵੰਦੇ ਮਾਤਰਮ’ ਦੇ ਗਾਇਨ ’ਚ ਰੁਕਾਵਟ ਨਹੀਂ ਪਾ ਰਹੀ ਸੀ, ਸਗੋਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਬੈਠਣ ਲਈ ਕੁਰਸੀ ਲਿਆਉਣ ਲਈ ਕਹਿ ਰਹੀ ਸੀ। ਫਿਰ ਦੁਪਹਿਰ ਹੁੰਦੇ-ਹੁੰਦੇ ਉਨ੍ਹਾਂ ਦਾ ਰੁਖ਼ ਬਦਲ ਗਿਆ ਅਤੇ ਉਹ ਆਪਣੇ ਅਸਲੀ ਰੰਗ ’ਚ ਆ ਗਏ ਕਿ ਅਸੀਂ ਪੂਰਾ ‘ਵੰਦੇ ਮਾਤਰਮ’ ਨਹੀਂ ਗਾਵਾਂਗੇ। ਇੱਥੋਂ ਤੱਕ ਕਿ ਸੰਪੂਰਨ ‘ਵੰਦੇ ਮਾਤਰਮ’ ਦੀਆਂ 2 ਪੰਕਤੀਆਂ ਗਾਉਣਾ ਵੀ ਉਨ੍ਹਾਂ ਨੂੰ ਅਸੁਖਾਵਾਂ ਕਰ ਦਿੰਦਾ ਹੈ।

ਸੰਪੂਰਨ ‘ਵੰਦੇ ਮਾਤਰਮ’ ਦੇ ਗਾਇਨ ’ਚ ਲੱਗਣ ਵਾਲੇ ਸਿਰਫ 3 ਮਿੰਟ 10 ਸੈਕਿੰਡ ਨੇ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਦੇ ਮਨ ’ਚ ਭਰੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਪ੍ਰਤੀ ਵੈਰ-ਭਾਵ ਦੇ ਨਾਲ-ਨਾਲ ਦੇਸ਼-ਭਗਤੀ ਅਤੇ ਸੱਭਿਆਚਾਰਕ ਮਾਣ ਦੇ ਹਰ ਪ੍ਰਤੀਕ ਪ੍ਰਤੀ ਡੂੰਘੇ ਅਤੇ ਘਿਨਾਉਣੇ ਪੱਖਪਾਤ ਨੂੰ ਖੁੱਲ੍ਹ ਕੇ ਸਾਹਮਣੇ ਲਿਆ ਦਿੱਤਾ। ਕਾਂਗਰਸ ਦੇ ਇਕ ਸੰਸਦ ਮੈਂਬਰ ਤਾਂ ਇੱਥੋਂ ਤੱਕ ਕਹਿ ਗਏ ਕਿ ਉਨ੍ਹਾਂ ਨੇ ਨਾ ਤਾਂ ਪਹਿਲਾਂ ‘ਵੰਦੇ ਮਾਤਰਮ’ ਗਾਇਆ ਸੀ, ਨਾ ਹੁਣ ਗਾਉਣਗੇ। ਇਹ ਸਿਰਫ ਇਤਿਹਾਸ ਦਾ ਦੁਹਰਾਅ ਨਹੀਂ ਸੀ, ਸਗੋਂ ਇਸ ਗੱਲ ਦੀ ਇਕ ਹੋਰ ਉਦਾਹਰਣ ਸੀ ਕਿ ਨਹਿਰੂ-ਗਾਂਧੀ ਪਰਿਵਾਰ ਦੇ ਕੰਟੋਰਲ ਵਾਲੀ ਕਾਂਗਰਸ ਕਿਸ ਤਰ੍ਹਾਂ ਵਾਰ-ਵਾਰ ਭਾਰਤ ਦੀ ਜਨਤਾ ਦੀ ਦੇਸ਼-ਭਗਤੀ ਦੀਆਂ ਭਾਵਨਾਵਾਂ ਵਿਰੁੱਧ ਕੰਮ ਕਰਦੀ ਹੈ।

ਅਕਤੂਬਰ 1937 ’ਚ ਕਾਂਗਰਸ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਕੱਟੜਪੰਥੀ ਮੁਹੰਮਦ ਅਲੀ ਜਿੱਨਾਹ ਅਤੇ ਉਨ੍ਹਾਂ ਦੀ ਮੁਸਲਿਮ ਲੀਗ ਨੂੰ ਖ਼ੁਸ਼ ਕਰਨ ਲਈ ‘ਵੰਦੇ ਮਾਤਰਮ’ ਨੂੰ ਸਿਰਫ 2 ਅੰਤਰਿਆਂ ਤੱਕ ਸੀਮਤ ਕਰ ਦਿੱਤਾ ਸੀ। ਇਹ ਫ਼ੈਸਲਾ ਉਸ ਸਮੇਂ ਦੇਸ਼ ਦੀ ਵਿਆਪਕ ਜਨ-ਭਾਵਨਾ ਦੇ ਵੀ ਉਲਟ ਸੀ। 2026 ’ਚ ਨਹਿਰੂ-ਗਾਂਧੀ ਪਰਿਵਾਰ ਅਤੇ ਉਸ ਦੇ ਕੰਟਰੋਲ ਵਾਲੀ ਕਾਂਗਰਸ ਨੇ ਇਕ ਵਾਰ ਫਿਰ ਇਤਿਹਾਸ ਨੂੰ ਦੁਹਰਾਇਆ। ਵੋਟ ਬੈਂਕ ਦੀ ਸਿਆਸਤ ਲਈ ‘ਵੰਦੇ ਮਾਤਰਮ’ ਦੀ ਬਲੀ ਚੜ੍ਹਾ ਦਿੱਤੀ ਅਤੇ ਰਾਸ਼ਟਰੀ ਭਾਵਨਾ ਨੂੰ ਠੇਸ ਪਹੁੰਚਾਈ।

ਜਿੱਨਾਹ ਦੀਆਂ ਫ਼ਿਰਕੂ ਮੰਗਾਂ ਅੱਗੇ ਨਹਿਰੂ ਦੇ ਸਮਰਪਣ ਦਾ ਨਤੀਜਾ ਭਾਰਤ ਦੀ ਵੰਡ ਅਤੇ ਫ਼ਿਰਕੂ ਆਧਾਰ ’ਤੇ ਪਾਕਿਸਤਾਨ ਦੇ ਨਿਰਮਾਣ ਵਜੋਂ ਸਾਹਮਣੇ ਆਇਆ। ਬਦਲਿਆ ਸਿਰਫ਼ ਭਾਰਤ ਦਾ ਭੂਗੋਲ ਨਹੀਂ ਸੀ, ਉਜਾੜੇ, ਖ਼ੂਨ-ਖ਼ਰਾਬੇ ਅਤੇ ਫ਼ਿਰਕੂ ਦੰਗਿਆਂ ਵਿਚਾਲੇ ਇਸ ਮਹਾਨ ਰਾਸ਼ਟਰ ਦਾ ਇਤਿਹਾਸ ਵੀ ਬਦਲ ਗਿਆ। ਭਾਰਤ ਇਸ ਕਾਂਗਰਸ ਅਤੇ ਜਿੱਨਾਹ ਜਨਿਤ ਵਿਨਾਸ਼ ਨਾਲ ਲਹੂ-ਲੁਹਾਨ ਹੋ ਕੇ ਨਿਕਲਿਆ ਪਰ ਇਕ ਰਾਸ਼ਟਰ ਦੇ ਰੂਪ ’ਚ ਸਾਡਾ ਸੰਕਲਪ ਨਹੀਂ ਟੁੱਟਿਆ।

‘ਵੰਦੇ ਮਾਤਰਮ’, ਭਾਰਤ ਦੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਵਿਰੁੱਧ ਕੀਤੇ ਗਏ ਆਪਣੇ ਅਪਰਾਧਾਂ ਪ੍ਰਤੀ ਕਾਂਗਰਸ ਘੱਟੋ-ਘੱਟ ਸੰਕੇਤਕ ਰੂਪ ’ਚ ਵੀ ਪਛਤਾਵਾ ਕਰ ਸਕਦੀ ਸੀ। ਕਾਂਗਰਸ ਲਈ ਇਹ ਸੁਨਹਿਰੀ ਮੌਕਾ ਸੀ ਪਰ ਬਦਕਿਸਮਤੀ ਨਾਲ ਜਿੱਨਾਹ ਅਤੇ ਮੁਸਲਿਮ ਲੀਗ ਪ੍ਰਤੀ ਕਾਂਗਰਸ ਦਾ ਮੋਹ ਬਣਿਆ ਰਿਹਾ ਅਤੇ ਨਤੀਜੇ ਵਜੋਂ ‘ਵੰਦੇ ਮਾਤਰਮ’ ਦੇ ਵਿਰੋਧ ਅਤੇ ਉਸ ਦੇ ਅਪਮਾਨ ਦਾ ਸਿਲਸਿਲਾ ਵੀ ਜਾਰੀ ਰਿਹਾ।

ਮਾਰਚ 1973 ’ਚ ਸੰਸਦ ’ਚ ਹੋਈ ਇਕ ਬਹਿਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਕਾਂਗਰਸ ਤੋਂ ਦੋ ਸਪੱਸ਼ਟ ਸਵਾਲ ਪੁੱਛੇ ਸਨ—ਮੁਸਲਿਮ ਲੀਗ ਨਾਲ ਕੇਰਲ ’ਚ ਸਰਕਾਰ ਬਣਾ ਕੇ ਕਿਸ ਨੇ ਫ਼ਿਰਕਾਪ੍ਰਸਤੀ ਨੂੰ ਜ਼ਿੰਦਾ ਕੀਤਾ ਹੈ? ਆਜ਼ਾਦ ਹਿੰਦੁਸਤਾਨ ’ਚ ਮੁਸਲਿਮ ਲੀਗ ਦੀ ਜ਼ਰੂਰਤ ਕੀ ਹੈ? ਕਾਂਗਰਸ ਉਦੋਂ ਤੋਂ ਇਨ੍ਹਾਂ ਸਵਾਲਾਂ ਤੋਂ ਬਚਦੀ ਰਹੀ ਹੈ, ਕਿਉਂਕਿ ਸੱਚ ਇਹ ਹੈ ਕਿ ਉਹ ਖ਼ੁਦ ਮੁਸਲਿਮ ਲੀਗ ਨਾਲ ਸਿਆਸੀ ਸੰਬੰਧ ਰੱਖਦੀ ਰਹੀ ਹੈ ਅਤੇ ਜਿੱਨਾਹ ਦੇ ਵਿਚਾਰ ਵੀ ਕਾਂਗਰਸ ਦੇ ਸਿਆਸੀ ਦਰਸ਼ਨ ’ਚ ਕਿਸੇ ਨਾ ਕਿਸੇ ਰੂਪ ’ਚ ਪ੍ਰਤੀਨਿਧਤਾ ਪਾਉਂਦੇ ਰਹੇ ਹਨ। ਇਹ ਸਿਲਸਿਲਾ ਪਹਿਲਾਂ ਰਾਹੁਲ ਗਾਂਧੀ ਅਤੇ ਫਿਰ ਪ੍ਰਿਅੰਕਾ ਗਾਂਧੀ ਦੀਆਂ ਲੋਕ ਸਭਾ ਚੋਣ ਮੁਹਿੰਮਾਂ ’ਚ ਵੀ ਦੇਖਣ ਨੂੰ ਮਿਲਿਆ ਹੈ।

‘ਵੰਦੇ ਮਾਤਰਮ’ ਨੂੰ ਕਾਨੂੰਨੀ ਸੁਰੱਖਿਆ ਦੇਣ ਦਾ ਮੋਦੀ ਸਰਕਾਰ ਦਾ ਫ਼ੈਸਲਾ ਨਾ ਸਿਰਫ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ, ਸਗੋਂ ਕਾਂਗਰਸ ਦੀ ਉਸ ਇਤਿਹਾਸਕ ਭੁੱਲ ਨੂੰ ਸੁਧਾਰਨ ਦਾ ਯਤਨ ਵੀ ਹੈ, ਜਿਸ ਨੂੰ ਦੇਸ਼ ਨੂੰ ਦਹਾਕਿਆਂ ਤੱਕ ਢੋਣਾ ਪਿਆ। ਕਾਂਗਰਸ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈ ਕਿ ਮਾਤ-ਭੂਮੀ ਦੀ ਉਸਤਤ ’ਚ ਲਿਖਿਆ ਗਿਆ ਉਹ ਗੀਤ, ਜਿਸ ਨੇ ਕਦੇ ਬ੍ਰਿਟਿਸ਼ ਸਾਮਰਾਜ ਨੂੰ ਚੁਣੌਤੀ ਦਿੱਤੀ ਸੀ, ਅੱਜ ਆਖ਼ਿਰ ਕਾਂਗਰਸ ਨੂੰ ਹੀ ਕਿਉਂ ਦੁਖੀ ਕਰਦਾ ਹੈ।

ਕਾਂਗਰਸ ਦਾ ਤਰਕ ਰਿਹਾ ਕਿ ਇਸ ਗੀਤ ’ਚ ਮੂਰਤੀ-ਪੂਜਾ ਦੇ ਤੱਤ ਹਨ, ਜਿਨ੍ਹਾਂ ਨੂੰ ਇਸਲਾਮ ਪ੍ਰਵਾਨ ਨਹੀਂ ਕਰਦਾ। ਕਾਂਗਰਸ ਉਸ ‘ਵੰਦੇ ਮਾਤਰਮ’ ਦਾ ਵਿਰੋਧ ਕਰ ਰਹੀ ਹੈ, ਜਿਸ ਲਈ ਹਜ਼ਾਰਾਂ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਆਪਣੇ ਸਮੇਂ ਦੇ ਮੁੱਖ ਰਾਸ਼ਟਰਵਾਦੀ ਬੰਗਾਲੀ ਮੁਸਲਿਮ ਨੇਤਾਵਾਂ ’ਚ ਸ਼ਾਮਲ ਰੇਜ਼ਾਉਲ ਕਰੀਮ ਨੇ ਆਪਣੀ ਪੁਸਤਕ ‘ਫ਼ਾਰ ਇੰਡੀਆ ਐਂਡ ਇਸਲਾਮ’ ’ਚ ਇਸ ਵਿਚਾਰ ਦਾ ਸਮਰਥਨ ਕੀਤਾ ਸੀ ਕਿ ਇਸਲਾਮ ਅਤੇ ਭਾਰਤੀ ਰਾਸ਼ਟਰਵਾਦ ਇਕ-ਦੂਜੇ ਦੇ ਵਿਰੋਧੀ ਨਹੀਂ ਹਨ।

ਅਜਿਹੇ ਸਮੇਂ ’ਚ, ਜਦੋਂ ‘ਵੰਦੇ ਮਾਤਰਮ’ ਨੂੰ ਲਗਾਤਾਰ ਫ਼ਿਰਕੂ ਵਿਵਾਦ ਦਾ ਵਿਸ਼ਾ ਬਣਾਇਆ ਜਾ ਰਿਹਾ ਸੀ, ਕਰੀਮ ਨੇ ਕੱਟੜਪੰਥੀਆਂ ਅਤੇ ਗੁੱਝੇ ਧਰਮ-ਨਿਰਪੱਖਤਾਵਾਦੀਆਂ ਨੂੰ ਚੁਣੌਤੀ ਦੇਣ ਦੀ ਹਿੰਮਤ ਦਿਖਾਈ। ਉਨ੍ਹਾਂ ਨੇ ‘ਵੰਦੇ ਮਾਤਰਮ’ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਹ ਮੁਸਲਮਾਨਾਂ ਪ੍ਰਤੀ ਕਿਸੇ ਦੁਸ਼ਮਣੀ ਦਾ ਪ੍ਰਗਟਾਵਾ ਨਹੀਂ, ਸਗੋਂ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਭਾਰਤੀ ਰਾਸ਼ਟਰਵਾਦ ਦੀ ਮਜ਼ਬੂਤ ਆਵਾਜ਼ ਹੈ। ਉਨ੍ਹਾਂ ਨੇ ਲਿਖਿਆ ਕਿ ‘ਵੰਦੇ ਮਾਤਰਮ’ ਦਾ ਵਿਰੋਧ ਭਾਰਤੀ ਮੁਸਲਮਾਨਾਂ ਨੂੰ ਆਜ਼ਾਦੀ ਅੰਦੋਲਨ ਤੋਂ ਦੂਰ ਕਰਨ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਅਲੱਗ-ਥਲੱਗ ਕਰਨ ਦੀ ਇਕ ਯੋਜਨਾਬੱਧ ਸਾਜ਼ਿਸ਼ ਤਹਿਤ ਖੜ੍ਹਾ ਕੀਤਾ ਗਿਆ ਸੀ।

ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਇਸ ਲਈ ਕਰਦੀ ਹੈ ਕਿਉਂਕਿ ਉਹ ਭਾਰਤੀ ਸੱਭਿਅਤਾ ਦੀ ਉਸ ਧਾਰਨਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ, ਜਿਸ ਨੂੰ ਅਸੀਂ ‘ਰਾਸ਼ਟਰ’ ਕਹਿੰਦੇ ਹਾਂ। ਭਾਰਤੀ ਚਿੰਤਨ ’ਚ ਰਾਸ਼ਟਰ ਸਿਰਫ ਭੂਗੋਲਿਕ ਹੱਦਾਂ ਨਾਲ ਘਿਰਿਆ ਕੋਈ ਭੂ-ਭਾਗ ਜਾਂ ਇਕ ਸਿਆਸੀ ਵਿਵਸਥਾ ਮਾਤਰ ਨਹੀਂ ਹੈ, ਸਗੋਂ ਇਕ ਜੀਵੰਤ ਸੱਭਿਆਚਾਰਕ ਅਤੇ ਅਧਿਆਤਮਕ ਹੋਂਦ ਹੈ, ਜੋ ਸਾਂਝੇ ਇਤਿਹਾਸ, ਵਿਰਾਸਤ ਅਤੇ ਅਪਣੇਪਣ ਦੀ ਭਾਵਨਾ ਰਾਹੀਂ ਆਪਣੇ ਲੋਕਾਂ ਨੂੰ ਇਕ ਲੜੀ ’ਚ ਬੰਨ੍ਹਦੀ ਹੈ।

ਇਕ ਅਜਿਹਾ ਗੀਤ, ਜਿਸ ਨੇ ਪੀੜ੍ਹੀਆਂ ਤੋਂ ਇਸ ਰਾਸ਼ਟਰ ਨੂੰ ਪ੍ਰੇਰਿਤ ਕੀਤਾ ਹੈ, ਉਹ ਜੇਕਰ ਕੁਝ ਲੋਕਾਂ ਨੂੰ ਅਸੁਖਾਵਾਂ ਕਰਦਾ ਹੈ ਤਾਂ ਸਮੱਸਿਆ ਉਸ ਗੀਤ ’ਚ ਨਹੀਂ ਹੈ। ਸਮੱਸਿਆ ਉਨ੍ਹਾਂ ਲੋਕਾਂ ਦੀ ਸੋਚ ’ਚ ਹੈ, ਜੋ ਪੱਖਪਾਤ, ਫ਼ਿਰਕੂਪੁਣੇ ਅਤੇ ਅਜਿਹੀ ਰਾਜਨੀਤੀ ਤੋਂ ਪੀੜਤ ਹਨ, ਜਿਸ ’ਚ ਰਾਸ਼ਟਰ ਤੋਂ ਉੱਪਰ ਵੋਟ ਬੈਂਕ ਨੂੰ ਰੱਖਿਆ ਜਾਂਦਾ ਹੈ।

—ਅਨੁਰਾਗ ਸਿੰਘ ਠਾਕੁਰ

(ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ)

  • Congress
  • Vande Matram

‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!

NEXT STORY

Stories You May Like

  • religious reasons  vande mataram supreme court
    ਧਾਰਮਿਕ ਕਾਰਨਾਂ ਕਰ ਕੇ ‘ਵੰਦੇ ਮਾਤਰਮ’ ਨਾ ਗਾਉਣ ’ਤੇ ਅਪਰਾਧਿਕ ਕਾਰਵਾਈ ਨਹੀਂ : ਸੁਪਰੀਮ ਕੋਰਟ
  • vande mataram  mandatory  legal petition
    'ਵੰਦੇ ਮਾਤਰਮ' ਦੀਆਂ 6 ਪਉੜੀਆਂ ਲਾਜ਼ਮੀ ਗਾਉਣ ਵਾਲੇ ਕਾਨੂੰਨ ਖ਼ਿਲਾਫ਼ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ
  • vande mataram 1 crore people sing 25000 locations
    ਅੱਜ 1 ਕਰੋੜ ਤੋਂ ਵੱਧ ਲੋਕ 25,000 ਥਾਵਾਂ 'ਤੇ ਇਕੱਠੇ ਗਾਉਣਗੇ ਵੰਦੇ ਮਾਤਰਮ, ਬਣੇਗਾ ਨਵਾਂ ਰਿਕਾਰਡ
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ
  • karnataka vidhan sabha
    ਕਰਨਾਟਕ ਵਿਧਾਨ ਸਭਾ 'ਚ 2 ਛੰਦਾਂ ਤੋਂ ਬਾਅਦ ਬੰਦ ਕੀਤੀ ਗਈ ਵੰਦੇ ਮਾਤਰਮ ਦੀ ਆਡੀਓ, ਪਰ BJP ਵਿਧਾਇਕਾਂ ਨੇ...
  • mcd
    MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ
  • shaktipeeth expressway  protest
    ਸ਼ਕਤੀਪੀਠ ਐਕਸਪ੍ਰੈੱਸਵੇਅ ਦੇ ਵਿਰੋਧ ’ਚ ਕਿਸਾਨਾਂ ਦਾ ਪ੍ਰਦਰਸ਼ਨ, ਮੰਤਰੀ ਦੇ ਕਾਫ਼ਲੇ ਦਾ ਰੋਕਿਆ ਰਾਹ
  • huge opposition to fees on upi transactions
    UPI ਲੈਣ-ਦੇਣ 'ਤੇ ਫੀਸਾਂ ਦਾ ਭਾਰੀ ਵਿਰੋਧ, CTI ਨੇ ਕਿਹਾ, "ਗਾਹਕ ਦੀ ਜੇਬ ਵਿੱਚੋਂ ਕੱਢੇ ਜਾਣਗੇ ਇਹ ਪੈਸੇ"
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • change in the weather of punjab
    ਪੰਜਾਬ ਦੇ ਮੌਸਮ 'ਚ ਬਦਲਾਅ! ਵਿਭਾਗ ਵੱਲੋਂ 1 ਅਕਤੂਬਰ ਤੱਕ ਵੱਡੀ ਅਪਡੇਟ ਜਾਰੀ
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • devilal haryana
      ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
    • revised epf
      ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • voters get caught in the sir s explanation
      ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!
    • blinded by selfishness  people are killing their own kin
      ‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!
    • drugs problem in punjab
      ਪੰਜਾਬ ਨਸ਼ੇ ਦੀ ਸਮੱਸਿਆ ’ਤੇ ਕਿਵੇਂ ਕਾਬੂ ਪਾ ਸਕਦਾ ਹੈ?
    • punjab elections
      ਫ਼ੈਸਲਾਕੁੰਨ ਮੋੜ ਸਾਬਤ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
    • delhi and pu elections
      ‘ਜੈੱਨ ਜੀ’ ਦੇ ਸ਼ੀਸ਼ੇ ’ਚ ਦਿੱਲੀ ਤੇ ਪੰਜਾਬ ਯੂਨੀਵਰਸਿਟੀਆਂ ਦੀਆਂ ਚੋਣਾਂ
    • more focus on basic education
      ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +