ਹਰਿਆਣਾ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੰਗਲਵਾਰ ਯਾਨੀ ਕਿ ਅੱਜ ਸ਼ੁਰੂ ਹੋ ਰਹੇ ਆਪਣੇ ਦੋ ਦਿਨਾਂ ਹਰਿਆਣਾ ਦੌਰੇ ਦੌਰਾਨ ਕੁਰੂਕਸ਼ੇਤਰ ’ਚ ਕੌਮਾਂਤਰੀ ਗੀਤਾ ਜਯੰਤੀ ਮਹਾਉਤਸਵ ਸਮੇਤ ਕਈ ਪ੍ਰੋਗਰਾਮਾਂ ’ਚ ਸ਼ਿਰਕਤ ਕਰੇਗੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਮੰਗਲਵਾਰ ਨੂੰ ‘ਕੌਮਾਂਤਰੀ ਗੀਤਾ ਸੰਮੇਲਨ’ ਵਿਚ ਸ਼ਾਮਲ ਹੋਣਗੇ।
ਰਾਸ਼ਟਰਪਤੀ ਮੁਰਮੂ ਇਸ ਯਾਤਰਾ ਦੌਰਾਨ ਡਿਜੀਟਲ ਮਾਧਿਅਮ ਨਾਲ ‘ਮੁੱਖ ਮੰਤਰੀ ਸਿਹਤ ਸਰਵੇਖਣ ਯੋਜਨਾ’ ਅਤੇ ਰੋਡਵੇਜ਼ ਦੀਆਂ ਬੱਸਾਂ ’ਚ ਈ-ਟਿਕਟਿੰਗ ਸਿਸਟਮ ਦੀ ਸ਼ੁਰੂਆਤ ਕਰੇਗੀ ਅਤੇ ਸਿਰਸਾ ’ਚ ਇਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇਗੀ। ਇਸ ਤੋਂ ਇਸਾਵਾ ਰਾਸ਼ਟਰਪਤੀ ਰਾਸ਼ਟਰੀ ਉਦਯੋਗਿਕੀ ਸੰਸਥਾ (ਐਨ. ਆਈ. ਟੀ.) ਕੁਰੂਕਸ਼ੇਤਰ ਦੇ 18ਵੇਂ ਦੀਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰੇਗੀ।
ਰਾਸ਼ਟਰਪਤੀ ਮੁਰਮੂ ਦੇ ਸਨਮਾਨ ’ਚ ਸ਼ਾਮ ਨੂੰ ਹਰਿਆਣਾ ਸਰਕਾਰ ਵਲੋਂ ਹਰਿਆਣਾ ਰਾਜ ਭਵਨ ਵਿਖੇ ਸਿਵਲ ਰਿਸੈਪਸ਼ਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਬਿਆਨ ਮੁਤਾਬਕ ਰਾਸ਼ਟਰਪਤੀ 30 ਨਵੰਬਰ ਨੂੰ ਆਸ਼ਾ ਮਹਿਲਾ ਵਰਕਰਾਂ, ਮਹਿਲਾ ਪਹਿਲਵਾਨਾਂ, ਖਿਡਾਰੀਆਂ, ਵਿਦਿਆਰਥੀਆਂ ਨਾਲ ਮੁਲਾਕਾਤ ਕਰੇਗੀ।
ਕੈਨੇਡਾ ਵੀਜ਼ੇ ਦਾ ਲੰਮਾ ਇੰਤਜ਼ਾਰ ਹੋਵੇਗਾ ਖ਼ਤਮ, ਟਰੂਡੋ ਸਰਕਾਰ ਨੇ ਬਣਾਈ ਨਵੀਂ ਰਣਨੀਤੀ
NEXT STORY