ਪਾਰਾਮਾਰਿਬੋ (ਭਾਸ਼ਾ): ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਸੂਰੀਨਾਮ ਦੇ ਆਪਣੇ ਹਮਰੁਤਬਾ ਚੰਦਰੀਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ ਤੇ ਰੱਖਿਆ, ਖੇਤੀ, ਖੇਤੀਬਾੜੀ, ਸੂਚਨਾ-ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਨੇ ਸਿਹਤ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿਚ ਚਾਰ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਪਿਛਲੇ ਸਾਲ ਜੁਲਾਈ 'ਚ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਤਿੰਨ ਦਿਨਾਂ ਰਾਜਸੀ ਦੌਰੇ 'ਤੇ ਐਤਵਾਰ ਨੂੰ ਸੂਰੀਨਾਮ ਪਹੁੰਚੇ ਮੁਰਮੂ ਦਾ ਇੱਥੇ ਰਾਸ਼ਟਰਪਤੀ ਭਵਨ 'ਚ ਨਿੱਘਾ ਸਵਾਗਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - HDFC ਬੈਂਕ ਮੈਨੇਜਰ ਨੇ ਆਨਲਾਈਨ ਮੀਟਿੰਗ 'ਚ ਜੂਨੀਅਰਸ ਨੂੰ ਕੱਢੀ ਗਾਲ੍ਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ
ਰਾਸ਼ਟਰਪਤੀ ਮੁਰਮੂ ਨੇ ਸੰਤੋਖੀ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕੀਤਾ, "ਦੋਵਾਂ ਰਾਸ਼ਟਰਪਤੀਆਂ ਨੇ ਭਾਰਤ-ਸੂਰੀਨਾਮ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਅਤੇ ਰੱਖਿਆ, ਖੇਤੀਬਾੜੀ, ਆਈ.ਟੀ. ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ 'ਤੇ ਵਿਆਪਕ ਚਰਚਾ ਕੀਤੀ।" ਇਸ ਮੌਕੇ ਸੂਰੀਨਾਮ ਵਿਚ ਭਾਰਤੀਆਂ ਦੀ ਆਮਦ ਦੀ 150ਵੀਂ ਵਰ੍ਹੇਗੰਢ ਦੀ ਯਾਦ ਵਿਚ ਡਾਕ ਟਿਕਟਾਂ ਦੇ ਵਿਸ਼ੇਸ਼ ਕਵਰ ਭੇਟ ਕੀਤੇ ਗਏ।” ਰਾਸ਼ਟਰਪਤੀ ਮੁਰਮੂ ਅਤੇ ਰਾਸ਼ਟਰਪਤੀ ਸੰਤੋਖੀ ਨੇ ਵੀ ਇਕ ਸਮਾਗਮ ਵਿਚ ਸ਼ਿਰਕਤ ਕੀਤੀ ਜੋ ਦੱਖਣੀ ਅਮਰੀਕੀ ਦੇਸ਼ ਵਿਚ ਭਾਰਤੀਆਂ ਦੇ ਪਹਿਲੇ ਸਮੂਹ ਦੀ ਆਮਦ 'ਤੇ ਅਧਾਰਤ ਸੀ। ਜ਼ਿਕਰਯੋਗ ਹੈ ਕਿ 452 ਭਾਰਤੀ ਮਜ਼ਦੂਰਾਂ ਨੂੰ ਲੈ ਕੇ ਪਹਿਲਾ ਜਹਾਜ਼ 5 ਜੂਨ 1873 ਨੂੰ ਸੂਰੀਨਾਮ ਦੀ ਰਾਜਧਾਨੀ ਪੈਰਾਮਾਰੀਬੋ ਪਹੁੰਚਿਆ ਸੀ। ਇਸ ਜਹਾਜ਼ ਵਿਚ ਸਵਾਰ ਜ਼ਿਆਦਾਤਰ ਮਜ਼ਦੂਰ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਨ।
ਇਹ ਖ਼ਬਰ ਵੀ ਪੜ੍ਹੋ - ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ, ਠੁਕਰਾ ਚੁੱਕੇ ਹਨ ਕਰੋੜਾਂ
ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕੀਤਾ, "ਰਾਸ਼ਟਰਪਤੀ ਮੁਰਮੂ ਨੇ 'ਬਾਬਾ' ਅਤੇ 'ਮਾਈ' ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ, ਜੋ ਸੂਰੀਨਾਮ ਵਿਚ ਪੈਰ ਰੱਖਣ ਵਾਲੇ ਪਹਿਲੇ ਭਾਰਤੀ ਪੁਰਸ਼ ਅਤੇ ਔਰਤ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਭਾਰਤ-ਸੂਰੀਨਾਮ ਬਹੁ-ਪੱਖੀ ਸਹਿਯੋਗ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਨ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਰਾਸ਼ਟਰਪਤੀ ਸੰਤੋਖੀ ਨੇ ਭਾਰਤ-ਸੂਰੀਨਾਮ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਰੱਖਿਆ, ਖੇਤੀਬਾੜੀ, ਆਈ.ਟੀ. ਅਤੇ ਸਮਰੱਥਾ ਨਿਰਮਾਣ ਸਮੇਤ ਦੁਵੱਲੇ ਸਹਿਯੋਗ ਦੇ ਕਈ ਖੇਤਰਾਂ ਵਿਚ ਵਫ਼ਦ-ਪੱਧਰੀ ਗੱਲਬਾਤ ਹੋਈ।''
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
12 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
NEXT STORY