ਵਾਰਾਣਸੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਸੰਸਦੀ ਖੇਤਰ ਦੇ ਲੋਕਾਂ ਨੂੰ 9 ਸੰਕਲਪ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕਰਨ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਕਿਹਾ,“ਮੇਰਾ ਪਹਿਲਾ ਸੰਕਲਪ ਪਾਣੀ ਦੀ ਬੂੰਦ-ਬੂੰਦ ਨੂੰ ਬਚਾਉਣਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਹੈ। ਦੂਜਾ- ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਬਾਰੇ ਜਾਗਰੂਕ ਕਰੋ ਅਤੇ ਆਨਲਾਈਨ ਭੁਗਤਾਨ ਕਰਨਾ ਸਿਖਾਓ। ਤੀਜਾ- ਆਪਣੇ ਪਿੰਡ, ਇਲਾਕੇ, ਸ਼ਹਿਰ ਨੂੰ ਸਾਫ਼-ਸਫ਼ਾਈ ਵਿਚ ਨੰਬਰ ਇਕ ਬਣਾਉਣ ਲਈ ਕੰਮ ਕਰੋ।'' ਉਨ੍ਹਾਂ ਕਿਹਾ,''ਚੌਥਾ ਸੰਕਲਪ- ਜਿੰਨਾ ਹੋ ਸਕੇ ਸਥਾਨਕ, ਸਥਾਨਕ ਉਤਪਾਦਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰੋ, ਭਾਰਤ ਵਿਚ ਬਣੇ ਉਤਪਾਦਾਂ ਦੀ ਵਰਤੋਂ ਕਰੋ। ਪੰਜਵਾਂ- ਸਭ ਤੋਂ ਪਹਿਲਾਂ ਆਪਣੇ ਦੇਸ਼ ਦੀ ਯਾਤਰਾ ਕਰੋ, ਫਿਰ ਹੀ ਵਿਦੇਸ਼ਾਂ 'ਚ ਜਾਣ ਦਾ ਮਨ ਬਣਾਓ।''
ਇਹ ਵੀ ਪੜ੍ਹੋ : PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ
ਪ੍ਰਧਾਨ ਮੰਤਰੀ ਨੇ ਕਿਹਾ,''ਅੱਜ-ਕੱਲ੍ਹ ਮੈਂ ਵੱਡੇ-ਵੱਡੇ ਅਮੀਰਾਂ ਨੂੰ ਵੀ ਇਹੀ ਕਹਿੰਦਾ ਰਹਿੰਦਾ ਹਾਂ ਕਿ ਉਹ ਵਿਦੇਸ਼ ਜਾ ਕੇ ਵਿਆਹ ਕਿਉਂ ਕਰ ਰਹੇ ਹਨ? ਮੈਂ ਕਿਹਾ ਹੈ ਕਿ 'ਵੇਡ ਇਨ ਇੰਡੀਆ' ਦਾ ਮਤਲਬ ਭਾਰਤ 'ਚ ਵਿਆਹ ਸਮਾਗਮ ਕਰੋ।'' ਉਨ੍ਹਾਂ ਕਿਹਾ,''ਛੇਵੀਂ ਗੱਲ ਜੋ ਮੈਂ ਆਖਦਾ ਹਾਂ- ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਵੱਧ ਤੋਂ ਵੱਧ ਜਾਗਰੂਕ ਕਰੋ। ਮੈਂ ਪਿਛਲੀ ਵਾਰ ਵੀ ਤੁਹਾਡੇ ਅੱਗੇ ਇਹ ਬੇਨਤੀ ਕੀਤੀ ਸੀ, ਹੁਣ ਇਸ ਨੂੰ ਮੁੜ ਦੁਹਰਾ ਰਿਹਾ ਹਾਂ। ਇਹ ਧਰਤੀ ਮਾਂ ਨੂੰ ਬਚਾਉਣ ਲਈ ਇਕ ਬਹੁਤ ਮਹੱਤਵਪੂਰਨ ਮੁਹਿੰਮ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਸੱਤਵੀਂ ਬੇਨਤੀ ਹੈ ਕਿ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿਚ ਮੋਟੇ ਅਨਾਜ ਨੂੰ ਸ਼ਾਮਲ ਕਰੋ, ਇਸ ਦਾ ਵਿਆਪਕ ਰੂਪ ਵਿਚ ਪ੍ਰਚਾਰ ਕਰੋ, ਇਹ ਇਕ ''ਸੁਪਰ ਫੂਡ'' ਹੈ। ਉਨ੍ਹਾਂ ਕਿਹਾ,“ਮੇਰਾ ਅੱਠਵਾਂ ਸੰਕਲਪ ਹੈ- ਯੋਗਾ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਓ ਅਤੇ ਨੌਵਾਂ- ਘੱਟੋ-ਘੱਟ ਇਕ ਗਰੀਬ ਪਰਿਵਾਰ ਦਾ ਸਹਾਰਾ ਬਣੋ, ਉਨ੍ਹਾਂ ਦੀ ਮਦਦ ਕਰੋ। ਭਾਰਤ ਦੀ ਗਰੀਬੀ ਦੂਰ ਕਰਨ ਲਈ ਇਹ ਜ਼ਰੂਰੀ ਹੈ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ
NEXT STORY