ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ ਦਿਲਾਂ 'ਚ ਛਾਏ ਹਨ ਹਰ ਕੋਈ ਉਨ੍ਹਾਂ ਨੂੰ ਮਿਲਣ ਦੀ ਇੱਛਾ ਰੱਖਦਾ ਹੈ ਪਰ ਜੇਕਰ ਪ੍ਰਧਾਨ ਮੰਤਰੀ ਮੋਦੀ ਖੁਦ ਤੁਹਾਡੇ ਨਾਲ ਸੈਲਫੀ ਲੈਣ ਤਾਂ ਉਹ ਪਲ ਤੁਹਾਡੇ ਲਈ ਕਿੰਨਾ ਖਾਸ ਹੋਵੇਗਾ। ਅਜਿਹਾ ਹੀ ਕੁਝ ਹੋਇਆ ਹੈ ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਰਹਿਣ ਵਾਲੇ ਕਰੀਮੁਲ ਹਕ ਨਾਲ।
ਮੋਟਰਸਾਈਕਲ ਐਂਬੁਲੈਂਸ 'ਤੇ ਹਸਪਤਾਲ ਪਹੁੰਚਾ ਕੇ ਹਜ਼ਾਰਾਂ ਗਰੀਬਾਂ ਦੀ ਜਾਨ ਬਚਾਉਣ ਵਾਲੇ ਕਰੀਮੁਲ ਨੂੰ ਦੇਖ ਕੇ ਮੋਦੀ ਅਚਾਨਕ ਰੁਕ ਗਏ। ਉਹ ਪ੍ਰੋਟੋਕਾਲ ਤੋੜ ਕੇ ਬੈਰੀਕੇਡਿੰਗ ਤੋਂ ਬਾਹਰ ਆਏ ਅਤੇ ਕਰੀਮੁਲ ਤੋਂ ਹਾਲ ਚਾਲ ਪੁੱਛਣ ਲੱਗੇ। ਇਸ ਵਿਚਾਲੇ ਕਰੀਮੁਲ ਨੇ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫੀ ਲੈਣ ਲਈ ਫੋਨ ਕੱਢਿਆ ਤਾਂ ਉਸ ਦੇ ਹੱਥ ਕੰਬਣ ਲੱਗੇ। ਜਿਸ ਨੂੰ ਦੇਖ ਕੇ ਮੋਦੀ ਨੇ ਖੁਦ ਹੀ ਪੁੱਛ ਲਿਆ ਕਿ ਕੀ ਮੈਂ ਇਕ ਸੈਲਫੀ ਲੈ ਸਕਦਾ ਹਾਂ? ਫਿਰ ਉਨ੍ਹਾਂ ਨੇ ਕਰੀਮੁਲ ਦੇ ਹੱਥ ਤੋਂ ਮੋਬਾਈਲ ਲੈ ਕੇ ਉਸ ਨਾਲ ਸੈਲਫੀ ਲਈ।
ਕਰੀਮੁਲ ਨੇ ਦੱਸਿਆ ਕਿ ਉਹ ਮੋਦੀ ਦੇ ਨਾਲ ਇਕ ਫੋਟੋ ਖਿੱਚਣਾ ਚਾਹੁੰਦੇ ਸਨ ਪਰ ਉਹ ਫੋਨ ਠੀਕ ਨਾਲ ਚਲਾ ਨਹੀਂ ਸਕਿਆ ਸੀ ਅਤੇ ਪ੍ਰਧਾਨ ਮੰਤਰੀ ਨੇ ਖੁਦ ਉਸ ਦੇ ਹੱਥ 'ਚੋਂ ਫੋਨ ਲੈ ਕੇ ਸੈਲਫੀ ਖੀਚੀ। ਦਰਅਸਲ ਰਾਸ਼ਟਰਪਤੀ ਭਵਨ 'ਤੇ ਇਸ ਸਾਲ ''ਐਟ ਹੋਮ ਰਿਸੈਪਸ਼ਨ ਪ੍ਰੋਗਰਾਮ ਕੀਤਾ ਗਿਆ ਸੀ, ਜਿਸ 'ਚ ਪਿਛਲੇ ਸਾਲ ਦੇ ਪਦਮ ਐਵਾਰਡ ਜੇਤੂਆਂ ਸਮੇਤ ਦੇਸ਼ ਦੀਆਂ ਤਮਾਮ ਹਸਤੀਆਂ ਨੂੰ ਸੱਦਿਆ ਗਿਆ ਸੀ। ਇਸ 'ਚ ਕਰੀਮੁਲ ਹਕ ਵੀ ਸ਼ਾਮਲ ਸੀ, ਜਿਸ ਨੂੰ ਸਮਾਜਸੇਵੀ ਦੀ ਭਾਵਨਾ ਦੇ ਚੱਲਦੇ 2017 'ਚ ਪਦਮ ਸ਼੍ਰੀ ਐਵਾਰਡ ਲਈ ਚੁਣਿਆ ਗਿਆ ਸੀ।
ਯੋਗੀ ਸਰਕਾਰ ਖਿਲਾਫ ਧਰਨਾ : ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ
NEXT STORY