ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣ ਗਈ ਹਨ। ਹਾਲ ਹੀ ਵਿੱਚ ਮੁੰਬਈ ਵਿੱਚ ਹੋਏ ਇੱਕ ਇਵੈਂਟ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਫੈਨ ਨਾਲ ਸੈਲਫੀ ਲੈਂਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: 'ਤੇਰੀਆਂ ਯਾਦਾਂ ਦੇ ਖਿਆਲਾਂ 'ਚ ਤੇਰਾ ਬਾਪੂ'; ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਪਿਤਾ ਬਲਕੌਰ ਸਿੰਘ

ਇਹ ਵਾਕਿਆ ਉਦੋਂ ਦਾ ਹੈ, ਜਦੋਂ ਇੱਕ ਫੈਨ ਜੈਕਲੀਨ ਦੇ ਬਹੁਤ ਨੇੜੇ ਆ ਗਿਆ ਅਤੇ ਤਸਵੀਰ ਖਿੱਚਵਾਉਣ ਦੌਰਾਨ ਉਹਨਾਂ ਦੇ ਬਿਲਕੁਲ ਕਰੀਬ ਹੋ ਗਿਆ। ਫੈਨ ਦਾ ਚਿਹਰਾ ਲਗਭਗ ਜੈਕਲੀਨ ਦੇ ਚਿਹਰੇ ਨੂੰ ਛੂਹ ਰਿਹਾ ਸੀ। ਹਾਲਾਂਕਿ ਇਸ ਦੌਰਾਨ ਜੈਕਲੀਨ ਨੇ ਸ਼ਾਂਤ ਸੁਭਾਅ ਅਤੇ ਸੰਯਮ ਬਣਾਈ ਰੱਖਿਆ। ਉਨ੍ਹਾਂ ਨੇ ਹਸਦੇ ਹੋਏ ਉਸ ਨਾਲ ਤਸਵੀਰ ਖਿੱਚਵਾਈ। ਹਾਲਾਂਕਿ ਉਨ੍ਹਾਂ ਦੀ ਮੈਨੇਜਰ ਨੇ ਉਨ੍ਹਾਂ ਦਾ ਬਚਾਅ ਕੀਤਾ ਅਤੇ ਫੈਨ ਨੂੰ ਧੱਕਾ ਦੇ ਕੇ ਦੂਰ ਕਰ ਦਿੱਤਾ।
ਇਹ ਵੀ ਪੜ੍ਹੋ: ਆਰੰਭ ਹੈ ਪ੍ਰਚੰਡ...! ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ 'ਤੇ ਜਾਰੀ ਕੀਤਾ ਵੀਡੀਓ
ਲੋਕਾਂ ਵੱਲੋਂ ਜੈਕਲੀਨ ਦੀ ਪ੍ਰਸ਼ੰਸਾ, ਫੈਨ ਦੀ ਨਿੰਦਾ
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਜੈਕਲੀਨ ਦੀ ਸਥਿਤੀ ਨੂੰ ਸੰਭਾਲਣ ਦੇ ਤਰੀਕੇ ਦੀ ਖੁਲ੍ਹ ਕੇ ਸਿਫ਼ਤ ਕੀਤੀ। ਇੱਕ ਯੂਜ਼ਰ ਨੇ ਲਿਖਿਆ, “ਜੈਕਲੀਨ ਬਹੁਤ ਪਿਆਰੀ ਅਤੇ ਸ਼ਾਂਤ ਸੁਭਾਅ ਦੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਓਵਰ ਰਿਐਕਸ਼ਨ ਨਹੀਂ ਦਿੱਤਾ। ਪਰ ਫੈਨ ਨੂੰ ਆਪਣੀ ਹੱਦ ਪਤਾ ਹੋਣੀ ਚਾਹੀਦੀ ਹੈ।”
ਇਹ ਵੀ ਪੜ੍ਹੋ: ਕਾਨਸ 2025: ਰਾਜਸਥਾਨੀ ਲੁੱਕ 'ਚ ਚਮਕੀ ਰੁਚੀ ਗੁੱਜਰ, PM ਮੋਦੀ ਦੀਆਂ ਫੋਟੋਆਂ ਵਾਲਾ ਹਾਰ ਪਹਿਣ ਲੁੱਟੀ ਲਾਈਮਲਾਈਟ
ਆਉਣ ਵਾਲੀਆਂ ਫਿਲਮਾਂ
ਜੈਕਲੀਨ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ 2025 ਦੇ ਰੈੱਡ ਕਾਰਪੇਟ 'ਤੇ ਨਜ਼ਰ ਆਈ ਸੀ। ਜਲਦ ਹੀ ਉਹ 'ਹਾਊਸਫੁਲ 5' ਵਿੱਚ ਵੱਡੇ ਸਿਤਾਰਿਆਂ ਦੀ ਟੀਮ ਨਾਲ ਦਿਖਾਈ ਦੇਵੇਗੀ, ਜਿਸ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬਚਨ, ਰਿਤੇਸ਼ ਦੇਸ਼ਮੁੱਖ, ਸੰਜੇ ਦੱਤ, ਨਰਗਿਸ ਫਾਖਰੀ, ਸੌਂਦਰਿਆ ਸ਼ਰਮਾ ਵਰਗੇ ਕਈ ਹੋਰ ਸਿਤਾਰੇ ਸ਼ਾਮਲ ਹਨ। ਇਸ ਦੇ ਨਾਲ ਹੀ ਉਹ 'ਵੈਲਕਮ ਟੂ ਜੰਗਲ' ਵਿਚ ਵੀ ਅਕਸ਼ੈ ਕੁਮਾਰ ਨਾਲ ਸਕ੍ਰੀਨ ਸਾਂਝੀ ਕਰਦੀ ਹੋਈ ਦਿਸੇਗੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਦੇ ਦਿਨ ਸੁਸ਼ਮਿਤਾ ਦੇ ਸਿਰ ਸਜਿਆ ਸੀ ਮਿਸ ਯੂਨੀਵਰਸ ਦਾ ਤਾਜ਼, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
NEXT STORY