ਬਿਲਾਸਪੁਰ-ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਸੋਮਵਾਰ ਨੂੰ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਇਕ ਯਾਤਰੀ ਦੀ ਮੌਤ ਅਤੇ ਦੂਜੇ ਜ਼ਖਮੀ ਹੋ ਗਏ। ਹਾਦਸਾ ਸੋਮਵਾਰ ਨੂੰ ਸਵੇਰ ਦੇ ਸਮੇਂ ਹੋਇਆ। ਮੌਕੇ 'ਤੇ ਪਹੁੰਚੀ ਪੁਲਸ ਨੇ ਰਾਹਤ ਬਚਾਅ ਜਾਰੀ ਕੀਤਾ।
ਜਾਣਕਾਰੀ ਮੁਤਾਬਕ ਬਿਲਾਸਪੁਰ ਦੇ ਨਮਹੋਲ ਦੇ ਦਗਸੇਚ ਦੇ ਕੋਲ ਪ੍ਰਾਈਵੇਟ ਬਸ ਸੜਕ ਤੋਂ ਤਿਲਕ ਗਈ। ਗੋਰਿਯਾ ਨਾਂ ਦੀ ਇਹ ਬੇਕਾਬੂ ਹੋਈ ਬਸ ਤਿਲਕਣ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 1 ਯਾਤਰੀ ਦੀ ਮੌਤ ਅਤੇ 15 ਯਾਤਰੀ ਜ਼ਖਮੀ ਹੋ ਗਏ।ਇਹ ਬੱਸ ਬਿਲਾਸਪੁਰ ਤੋਂ ਸ਼ਿਮਲਾ ਜਾ ਰਹੀ ਸੀ। ਹਾਦਸੇ 'ਚ ਬਿਲਾਸਪੁਰ ਜ਼ਿਲੇ ਦੇ ਗੇਹਡਵੀ ਦੇ ਠਾਕੁਰ ਦਾਸ (60) ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਯਾਤਰੀਆਂ ਨੂੰ ਬਿਲਾਸਪੁਰ ਦੇ ਸਥਾਨਿਕ ਹਸਪਤਾਲ 'ਚ ਭੇਜਿਆ ਗਿਆ।
ਵਿਧਾਨ ਸਭਾ 'ਚ ਵੜ੍ਹੇ ਤੇਂਦੁਏ ਨੇ ਪ੍ਰਸ਼ਾਸਨ ਨੂੰ ਪਾਈ ਭਾਜੜ
NEXT STORY