ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੇਰੁਜ਼ਗਾਰ ਬੱਚਿਆਂ ਤੋਂ ਨੌਕਰੀ ਹਾਸਲ ਕਰਨ ਲਈ ਫਾਰਮ ਭਰਨ ਦੀ ਬਜਾਏ ਜੀਐੱਸਟੀ ਵਸੂਲਣ ਦੇ ਸਰਕਾਰ ਦੇ ਕਦਮ ਨੂੰ ਬੇਇਨਸਾਫ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਬੇਰੁਜ਼ਗਾਰ ਨੌਜਵਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਨੌਕਰੀ ਹਾਸਲ ਕਰਨ ਲਈ ਪ੍ਰੀਖਿਆ ਦੇ ਫਾਰਮ ਭਰਦੇ ਹਨ ਪਰ ਮੋਦੀ ਸਰਕਾਰ ਇਨ੍ਹਾਂ ਬੱਚਿਆਂ ਤੋਂ ਜੀ.ਐੱਸ.ਟੀ. ਵਸੂਲ ਕਰ ਰਹੀ ਹੈ। ਇੱਥੋਂ ਤੱਕ ਕਿ ਅਗਨੀਵੀਰ ਭਰਤੀ ਲਈ ਅਰਜ਼ੀ ਫਾਰਮ 'ਤੇ ਵੀ ਜੀਐੱਸਟੀ ਲਗਾਇਆ ਜਾ ਰਿਹਾ ਹੈ ਅਤੇ ਇਹ ਬੇਰੁਜ਼ਗਾਰ ਨੌਜਵਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਸਥਿਤੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਸ਼੍ਰੀਮਤੀ ਵਾਡਰਾ ਨੇ ਕਿਹਾ, ''ਭਾਜਪਾ ਨੌਜਵਾਨਾਂ ਨੂੰ ਨੌਕਰੀਆਂ ਤਾਂ ਨਹੀਂ ਦੇ ਸਕਦੀ ਪਰ ਪ੍ਰੀਖਿਆ ਫਾਰਮਾਂ 'ਤੇ 18 ਫ਼ੀਸਦੀ ਜੀਐੱਸਟੀ ਲਗਾ ਕੇ ਨੌਜਵਾਨਾਂ ਦੇ ਜ਼ਖਮਾਂ 'ਤੇ ਜ਼ਰੂਰ ਲੂਣ ਛਿੜਕ ਰਹੀ ਹੈ। ਅਗਨੀਵੀਰ ਸਮੇਤ ਹਰ ਸਰਕਾਰੀ ਨੌਕਰੀ ਦੇ ਫਾਰਮ 'ਤੇ ਜੀਐਸਟੀ ਵਸੂਲਿਆ ਜਾ ਰਿਹਾ ਹੈ। ਫਾਰਮ ਭਰਨ ਤੋਂ ਬਾਅਦ ਸਰਕਾਰ ਦੀ ਅਸਫਲਤਾ ਕਾਰਨ ਪੇਪਰ ਲੀਕ ਹੋ ਜਾਂਦੇ ਹਨ ਅਤੇ ਜੇਕਰ ਭ੍ਰਿਸ਼ਟਾਚਾਰ ਹੁੰਦਾ ਹੈ ਤਾਂ ਨੌਜਵਾਨਾਂ ਦਾ ਪੈਸਾ ਖ਼ਤਮ ਹੋ ਜਾਂਦਾ ਹੈ।'' ਉਨ੍ਹਾਂ ਕਿਹਾ, "ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਇਕ-ਇਕ ਪੈਸਾ ਜੋੜ ਕੇ ਉਹਨਾਂ 'ਤੇ ਖ਼ਰਚ ਕਰਦੇ ਹਨ, ਪੇਪਰਾਂ ਲਈ ਤਿਆਰ ਕਰਵਾਉਂਦੇ ਹਨ ਪਰ ਭਾਜਪਾ ਸਰਕਾਰ ਨੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ।"
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਫਟਵੇਅਰ ਇੰਜੀਨੀਅਰ ਨੂੰ 'ਡਿਜੀਟਲ ਅਰੈਸਟ' ਕਰ ਕੇ ਠੱਗੇ 11.8 ਕਰੋੜ ਰੁਪਏ
NEXT STORY