ਪਟਨਾ— ਬਿਹਾਰ ਵਿਚ ਨੇਤਾਵਾਂ ਦੇ ਵਿਵਾਦਿਤ ਬਿਆਨ ਘੱਟ ਨਹੀਂ ਹੋ ਰਹੇ। ਹੁਣ ਨਵਾਂ ਮਾਮਲਾ ਨਿਤੀਸ਼ ਸਰਕਾਰ ਵਿਚ ਸ਼ਾਮਲ ਮੰਤਰੀ ਵਿਨੋਦ ਨਾਰਾਇਣ ਝਾਅ ਦਾ ਹੈ। ਝਾਅ ਨੇ ਵੀਰਵਾਰ ਨੂੰ ਪਟਨਾ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨੂੰ ਅਨਾੜੀ ਦੱਸਦੇ ਹੋਏ ਕਿਹਾ ਕਿ ਸੁੰਦਰ ਚਿਹਰੇ ਨਾਲ ਵੋਟਾਂ ਨਹੀਂ ਮਿਲਦੀਆਂ।
ਜਾਣਕਾਰੀ ਅਨੁਸਾਰ ਮੰਤਰੀ ਵਿਨੋਦ ਨਾਰਾਇਣ ਝਾਅ ਤੋਂ ਮੀਡੀਆ ਨੇ ਪ੍ਰਿਯੰਕਾ ਦੀ ਸਿਆਸਤ ਵਿਚ ਐਂਟਰੀ ਨੂੰ ਲੈ ਕੇ ਸਵਾਲ ਪੁੱਛਿਆ,''ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਅਜੇ ਅਨਾੜੀ ਹੈ। ਸੁੰਦਰ ਚਿਹਰਿਆਂ ਦੇ ਆਧਾਰ 'ਤੇ ਵੋਟ ਨਹੀਂ ਪੈਂਦੇ। ਉਹ ਰਾਬਰਟ ਵਡੇਰਾ ਦੀ ਪਤਨੀ ਹੈ, ਜੋ ਜ਼ਮੀਨ ਘੁਟਾਲੇ ਅਤੇ ਕਈ ਭ੍ਰਿਸ਼ਟਾਚਾਰ ਕੇਸ 'ਚ ਸ਼ਾਮਲ ਹਨ। ਉਹ ਸੁੰਦਰ ਹੈ, ਉਸ ਤੋਂ ਇਲਾਵਾ ਉਨ੍ਹਾਂ ਦੀਆਂ ਕੋਈ ਸਿਆਸੀ ਉਪਲੱਬਧੀਆਂ ਨਹੀਂ ਹਨ।
ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਪੁੱਜੇ ਭਾਰਤ
NEXT STORY