ਨਵੀਂ ਦਿੱਲੀ- ਇਸ ਵਾਰ ਭਾਰਤ 'ਚ ਗਣਤੰਤਰ ਦਿਵਸ 'ਤੇ ਸਾਊਥ (ਦੱਖਣੀ) ਅਫਰੀਕਾ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਮੁੱਖ ਮਹਿਮਾਨ ਹੋਣਗੇ, ਜੋ 26 ਜਨਵਰੀ ਦੀ ਪਰੇਡ ਦੇ ਮੁੱਖ ਮਹਿਮਾਨ ਹੋਣਗੇ। ਰਾਸ਼ਟਰਪਤੀ ਰੈਂਫੋਸਾ ਪਰਿਵਾਰ ਸਮੇਤ ਦਿੱਲੀ ਪਹੁੰਚ ਚੁੱਕੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਉਣ ਦੀ ਚਰਚਾ ਸੀ।

ਗਾਰਡ ਆਫ ਆਨਰ-
ਦੱਖਣੀ ਅਫਰੀਕੀ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਨੂੰ ਇੱਥੇ ਪਹੁੰਚਣ 'ਤੇ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਰੈਂਫੋਸਾ ਰਾਜਘਾਟ ਪਹੁੰਚੇ, ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਰਹੇ।

ਰੈਂਫੋਸਾ ਪਿਛਲੇ ਸਾਲ ਬਣੇ ਰਾਸ਼ਟਰਪਤੀ-
75 ਸਾਲਾਂ ਜੈਕਬ ਜੁਮਾ ਦੇ ਅਸਤੀਫੇ ਤੋਂ ਬਾਅਦ 65 ਸਾਲਾਂ ਨੇਤਾ ਸਾਈਰਲ ਰੈਂਫੋਸਾ ਨੂੰ ਪਿਛਲੇ ਸਾਲ ਅਫਰੀਕਾ ਨੈਸ਼ਨਲ ਕਾਂਗਰਸ (ਏ. ਐੱਨ. ਸੀ.) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਅਤੇ ਫਰਵਰੀ 'ਚ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।

ਹਰ ਸਾਲ ਖਾਸ ਮਹਿਮਾਨਾਂ ਨੂੰ ਬੁਲਾਉਣ ਦੀ ਪਰੰਪਰਾ-
ਜ਼ਿਕਰਯੋਗ ਹੈ ਕਿ ਭਾਰਤ 'ਚ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਖਾਸ ਮਹਿਮਾਨਾਂ ਨੂੰ ਬੁਲਾਉਣ ਦੀ ਪਰੰਪਰਾ ਚੱਲ ਰਹੀ ਹੈ। ਜੇਕਰ ਗੱਲ ਕਰੀਏ ਪਿਛਲੇ ਸਾਲ 2018 ਦੀ ਤਾਂ ਉਸ ਸਮੇਂ ਏਸ਼ੀਅਨ (ASEAN) ਦੇ ਸਾਰੇ 10 ਨੇਤਾ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਸੀ, 2017 'ਚ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੋਹਮੰਦ ਬਿਨ ਜਾਏਦ ਅਲ ਨਾਹਿਅਨ ਸੀ।
2016 'ਚ ਫਰਾਂਸੋਇਜ਼ ਓਲੈਂਡ (ਉਸ ਸਮੇਂ 'ਚ ਫਰਾਂਸ ਦੇ ਰਾਸ਼ਟਰਪਤੀ) ਅਤੇ 2015 'ਚ ਬਰਾਕ ਓਬਾਮਾ (ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ) ਮੁੱਖ ਮਹਿਮਾਨ ਸਨ।

10 ਫੀਸਦੀ ਰਾਖਵਾਂਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜਿਆ ਨੋਟਿਸ
NEXT STORY