ਨਵੀਂ ਦਿੱਲੀ- ਮਾਨਹਾਨੀ ਦੇ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗੁਜਰਾਤ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ਗਾਂਧੀ ਨੂੰ ਸਜ਼ਾ ਮਿਲਦੇ ਹੀ ਜ਼ਮਾਨਤ ਵੀ ਮਿਲ ਗਈ ਹੈ। ਉਨ੍ਹਾਂ ਦੀ ਸਜ਼ਾ 'ਤੇ 30 ਦਿਨਾਂ ਤਕ ਲਈ ਰੋਕ ਲਗਾ ਦਿੱਤੀ ਗਈ ਹੈ। ਉੱਥੇ ਹੀ ਹੁਣ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢੇਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਸਰਕਾਰ 'ਤੇ ਸਿੱਧੇ ਤੌਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਟਵਿਟਰ ਹੈਂਡਲ 'ਤੇ ਲਿਖਿਆ ਕਿ ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ ਸਾਮ, ਦਾਮ, ਦੰਡ, ਭੇਦ ਲਗਾ ਕੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੇ ਡਰਿਆ ਹੈ, ਨਾ ਕਦੇ ਡਰੇਗਾ। ਸੱਚ ਬੋਲਦਾ ਰਿਹਾ ਹੈ, ਸੱਚ ਬੋਲਦਾ ਰਹੇਗਾ। ਦੇਸ਼ ਦੇ ਲੋਕਾਂ ਦੀ ਆਵਾਜ਼ ਚੁੱਕਦਾ ਰਹੇਗਾ। ਉਨ੍ਹਾਂ ਅੱਗੇ ਲਿਖਿਆ ਕਿ ਸੱਚਾਈ ਦੀ ਤਾਕਤ ਅਤੇ ਕਰੋੜਾਂ ਦੇਸ਼ ਵਾਸੀਆਂ ਦਾ ਪਿਆਰ ਉਨ੍ਹਾਂ ਦੇ ਨਾਲ ਹੈ।
ਉਤਰਾਖੰਡ: ਪੂਰਨਾਗਿਰੀ ਧਾਮ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਬੱਸ ਨੇ ਕੁਚਲਿਆ, 5 ਦੀ ਮੌਤ, 8 ਜ਼ਖ਼ਮੀ
NEXT STORY