ਨਵੀਂ ਦਿੱਲੀ (ਵਾਰਤਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਮੋਦੀ ਸਰਕਾਰ 'ਤੇ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਰਥਵਿਵਸਥਾ ਦੀ ਹਾਲਤ ਇਕ ਦਮ ਪਤਲੀ ਹੈ ਅਤੇ ਸ਼ਾਸਨ ਕਰਨ ਵਾਲਾ ਆਪਣੇ 'ਚ ਹੀ ਮਸਤ ਹੈ, ਜਨਤਾ ਪਰੇਸ਼ਾਨ ਹੈ।

ਪ੍ਰਿਅੰਕਾ ਨੇ ਅੱਜ ਟਵਿੱਟਰ ਦੇ ਜ਼ਰੀਏ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ, ''ਦੇਸ਼ ਵਿਚ ਅਰਥਵਿਵਸਥਾ ਦੀ ਹਾਲਤ ਇਕ ਦਮ ਪਤਲੀ ਹੈ। ਸੇਵਾ ਖੇਤਰ ਉਲਟਾ ਡਿੱਗ ਚੁੱਕਾ ਹੈ। ਰੋਜ਼ਗਾਰ ਘੱਟ ਰਹੇ ਹਨ। ਸ਼ਾਸਨ ਕਰਨ ਵਾਲਾ ਆਪਣੇ ਵਿਚ ਮਸਤ ਹੈ, ਜਨਤਾ ਹਰ ਮੋਰਚੇ 'ਤੇ ਪਰੇਸ਼ਾਨ ਹੈ।''
ਇਕ ਹੋਰ ਟਵੀਟ ਵਿਚ ਪ੍ਰਿਅੰਕਾ ਨੇ ਲਿਖਿਆ ਭਾਜਪਾ ਸਰਕਾਰ ਤੋਂ ਇਹ ਸਵਾਲ ਤਾਂ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਦੇ ਕਾਰਜਕਾਲ 'ਚ ਕਿਸ ਦੀ ਭਲਾਈ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਅਮਰੀਕਾ ਜਾ ਕੇ ਆਪਣੀ 'ਹਾਊਡੀ ਮੋਦੀ' ਤਾਂ ਕਰ ਆਏ ਪਰ ਅਮਰੀਕਾ ਨੇ ਉੱਥੇ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਲੋਕਾਂ ਦੇ ਐੱਚ-21ਬੀ ਵੀਜ਼ਾ ਖਾਰਜ ਨੂੰ ਵਧਾ ਦਿੱਤਾ।
ਰੇਲਵੇ ਨੇ ਕਾਰਟੂਨ ਕਰੈਕਟਰ ਗੱਪੂ ਭਈਆ ਕੀਤਾ ਲਾਂਚ, ਜਾਣੋ ਕਿਉਂ
NEXT STORY