ਨਵੀਂ ਦਿੱਲੀ - ਹੁਣ ਅੰਦੋਲਨਕਾਰੀ ਕਿਸਾਨਾਂ ਦੀ ਜ਼ਮਾਨਤ ਕਰਵਾਉਣ ਸਬੰਧੀ ਸਿਹਰਾ ਲੈਣ ਦੀ ਹੋੜ ਸ਼ੁਰੂ ਹੋ ਗਈ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਹਾਲ ’ਚ 3 ਨਿਰਦੋਸ਼ ਕਿਸਾਨਾਂ ਨੂੰ ਜ਼ਮਾਨਤ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਰਵਾਈ ਹੈ, ਜਦਕਿ ਇਸ ਦਾ ਸਿਹਰਾ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਸਾ ਨੇ ਇਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ 3 ਕਿਸਾਨਾਂ ਦੀ ਜ਼ਮਾਨਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਗਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸਿਰਸਾ ਵਲੋਂ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਅਤੇ ਜ਼ਮਾਨਤ ਕਾਂਗਰਸ ਨੇ ਹੀ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮਨੁੱਖੀ ਅਧਿਕਾਰ ਵਿਭਾਗ ਦੇ ਚੇਅਰਮੈਨ ਐਡਵੋਕੇਟ ਸੁਨੀਲ ਕੁਮਾਰ ਦੀ ਨਿਗਰਾਨੀ ’ਚ ਵਿਭਾਗ ਦੀ 15 ਮੈਂਬਰੀ ਟੀਮ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੁਫ਼ਤ ਕਿਸਾਨੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਲਾਲ ਕਿਲ੍ਹੇ ਦੀ ਘਟਨਾ ਮਗਰੋਂ ਗ੍ਰਿਫ਼ਤਾਰ ਕੀਤੇ 3 ਨੌਜਵਾਨ ਜੇਲ੍ਹ 'ਚੋਂ ਰਿਹਾਅ
ਟਰੈਕਟਰ ਪਰੇਡ ਹੁੱਲੜਬਾਜ਼ੀ : 50 ਹੁੱਲੜਬਾਜ਼ਾਂ ਦੀ ਹੋਈ ਪਛਾਣ
ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਹੁੱਲੜਬਾਜ਼ੀ ਕਰਨ ਵਾਲੇ 50 ਤੋਂ ਜ਼ਿਆਦਾ ਹੁੱਲੜਬਾਜ਼ਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਪੁਲਸ ਇਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਹੁੱਲੜਬਾਜ਼ਾਂ ਦੇ ਖਿਲਾਫ ਗਾਜ਼ੀਪੁਰ ਦੇ ਥਾਣੇ ’ਚ 3 ਅਤੇ ਸੀਮਾਪੁਰੀ ਅਤੇ ਪਾਂਡਵ ਨਗਰ ’ਚ ਇਕ-ਇਕ ਐੱਫ. ਆਰ. ਆਈ. ਦਰਜ ਕੀਤੀ ਗਈ ਸੀ। ਸਾਰੀਆਂ ਐੱਫ. ਆਰ. ਆਈ. ’ਚੋਂ ਪੁਲਸ ਨੇ ਅਜੇ 3 ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਐੱਨ. ਐੱਚ.-9 ਅਤੇ ਹੋਰ ਥਾਵਾਂ ’ਤੇ ਲਾਏ ਗਏ ਸੀ. ਸੀ. ਟੀ. ਵੀ. ਫੁਟੇਜ਼ ਤੋਂ ਕੀਤੀ ਗਈ ਹੈ। ਇਸਦੇ ਇਲਾਵਾ ਹੁੱਲੜਬਾਜ਼ੀ ਸਮੇਂ ਪੁਲਸ ਦੀ ਵੀਡੀਓਗ੍ਰਾਫੀ ਵੀ ਹੁੱਲੜਬਾਜ਼ਾਂ ਦੀ ਪਛਾਣ ਕਰਨ ’ਚ ਕਾਰਗਰ ਸਾਬਤ ਹੋਈ ਹੈ। ਪੁਲਸ ਨੂੰ ਸਥਾਨਕ ਲੋਕਾਂ ਤੋਂ ਵੀ ਵੀਡੀਓ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਪੁਲਸ ਦੀ ਸਖ਼ਤ ਪਹਿਰੇਦਾਰੀ ਦਰਮਿਆਨ ਸਫ਼ਾਈ ਕਰਦੇ ਦਿੱਸੇ ਰਾਕੇਸ਼ ਟਿਕੈਤ
ਦੱਸਣਯੋਗ ਹੈ ਕਿ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਜਿਸ ਵਿਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਹਿੰਸਾ ਹੋਈ ਸੀ। ਕਿਸਾਨਾਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਇਸ ਦੌਰਾਨ ਲਾਲ ਕਿਲਾ ਕੰਪਲੈਕਸ ’ਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪੁੱਜੇ ਸਨ, ਜਿੱਥੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਸ ਨੇ ਕਈ ਲੋਕਾਂ ਗਿ੍ਰਫ਼ਤਾਰ ਕੀਤਾ ਹੈ ਅਤੇ ਕੇਸ ਦਰਜ ਕੀਤੇ ਹਨ।
ਖੁਲਾਸਾ: ਨੇਪਾਲ ‘ਭੱਜਣ ਤੋਂ ਪਹਿਲਾਂ ਹੀ ਦਬੋਚਿਆ’ ਦੀਪ ਸਿੱਧੂ
NEXT STORY