ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਅਜਿਹੇ ਦੇਸ਼ ਦੀ ਸੇਵਾ ਕਰ ਕੇ ਮਾਣ ਮਹਿਸੂਸ ਹੁੰਦਾ ਹੈ, ਜੋ ਦ੍ਰਿੜ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਹਰ ਛਾਲ ਲੋਕਾਂ ਦੀ ਤਾਕਤ ਅਤੇ ਭਾਵਨਾ ਦੀ ਪ੍ਰਮਾਣ ਹੈ। ਟਵਿੱਟਰ ’ਤੇ ‘9 ਈਅਰਜ਼ ਆਫ ਇੰਡੀਆ ਫਸਟ’ ਹੈਸ਼ਟੈਗ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਭਾਰਤੀ ਜਨਤਾ ਪਾਰਟੀ ਕੇਂਦਰ ’ਚ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਵਿਸ਼ਾਲ ਜਨ ਸੰਪਰਕ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ’ਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ।
ਮੋਦੀ ਨੇ ਇਕ ਟਵੀਟ ’ਚ ਕਿਹਾ, ‘ਇਕ ਅਜਿਹੇ ਰਾਸ਼ਟਰ ਦੀ ਸੇਵਾ ਕਰ ਕੇ ਮਾਣ ਹੁੰਦਾ ਹੈ, ਜੋ ਦ੍ਰਿੜ ਸੰਕਲਪ ਨਾਲ ਅੱਗੇ ਵਧ ਰਿਹਾ ਹੈ।’ ਬਹੁਪੱਖੀ ਮੰਚਾਂ ਤੋਂ ਲੈ ਕੇ ‘ਆਤਮ-ਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਤੱਕ ਹਰ ਛਾਲ ਸਾਡੇ ਲੋਕਾਂ ਦੀ ਤਾਕਤ ਅਤੇ ਭਾਵਨਾ ਦੀ ਪ੍ਰਮਾਣ ਹੈ।’ ਪ੍ਰਧਾਨ ਮੰਤਰੀ ਨੇ ‘ਪਹਿਲੇ ਰਾਸ਼ਟਰ’ ਦੀ ਨੀਤੀ ਦਾ ਪਾਲਣ ਕਰਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਆਪਣੀ ਸਰਕਾਰ ਦੇ ਦ੍ਰਿਸ਼ਟੀਕੌਣ ’ਤੇ ਇਕ ਲੇਖ ਵੀ ਸਾਂਝਾ ਕੀਤਾ।
ਭਿਆਨਕ ਤੂਫ਼ਾਨ 'ਚ ਬਦਲਿਆ ਚੱਕਰਵਾਤੀ 'ਬਿਪਾਰਜਾਏ', IMD ਨੇ ਗੁਜਰਾਤ 'ਚ ਜਾਰੀ ਕੀਤਾ ਰੈੱਡ ਅਲਰਟ
NEXT STORY