ਨੈਸ਼ਨਲ ਡੈਸਕ– ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 30 ਮੈਂਬਰੀ ਵਿਧਾਨ ਸਭਾ ਲਈ 6 ਅਪ੍ਰੈਲ ਨੂੰ ਇਕ ਹੀ ਪੜਾਅ ’ਚ ਵੋਟਾਂ ਪਈਆਂ ਸਨ। ਹੁਣ ਇਥੇ ਨਤੀਜਿਆਂ ਦੀ ਵਾਰੀ ਹੈ। ਨਤੀਜਿਆਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਲਈ ਸਾਬਕਾ ਮੁੱਖ ਮੰਤਰੀ ਐੱਨ. ਰੰਗਾਸਵਾਮੀ ਨੀਤ ਆਲ ਇੰਡੀਆ ਐੱਨ.ਆਰ. ਕਾਂਗਰਸ-ਭਾਜਪਾ ਗਠਬੰਧਨ ਅਤੇ ਕਾਂਗਰਸ-ਦ੍ਰਮੁਕ ਗਠਬੰਧਨ ਵਿਚਕਾਰ ਮੁੱਖ ਮੁਕਾਬਲਾ ਹੈ। ਹਾਲਾਂਕਿ ਰੁਝਾਨ ’ਚ ਰੰਗਾਸਵਾਮੀ ਨੀਤ ਮੋਰਚੇ ਦੀ ਜਿੱਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨਾਂ ’ਚ ਬੀ.ਜੇ.ਪੀ. 12 ਸੀਟਾਂ ’ਤੋਂ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ 4 ਸੀਟਾਂ ’ਤੇ ਹੈ। ਕਾਂਗਰਸ ਕਾਫੀ ਪਿੱਛੇ ਚੱਲ ਰਹੀ ਹੈ।
ਦੇਸ਼ 'ਚ ਕੋਰੋਨਾ ਦੇ 3.92 ਲੱਖ ਨਵੇਂ ਮਾਮਲੇ ਆਏ ਸਾਹਮਣੇ, ਰਿਕਾਰਡ 3,689 ਮਰੀਜ਼ਾਂ ਦੀ ਮੌਤ
NEXT STORY