ਧਰਮਸ਼ਾਲਾ (ਭਾਸ਼ਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਰਾਤ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਮਾਤਾ ਬਗਲਾਮੁਖੀ ਮੰਦਰ 'ਚ ਪੂਜਾ ਕੀਤੀ। ਮੰਦਰ ਦੇ ਪੁਜਾਰੀ ਆਚਾਰੀਆ ਦਿਨੇਸ਼ ਨੇ ਕਿਹਾ ਕਿ ਮੁੱਖ ਮੰਤਰੀ ਨੇ 'ਹਵਨ' ਕੀਤਾ, ਜੋ ਵੀਰਵਾਰ ਅੱਧੀ ਰਾਤ ਤੋਂ ਸ਼ੁਰੂ ਹੋਇਆ ਅਤੇ ਦੁਪਹਿਰ 1.30 ਵਜੇ ਖ਼ਤਮ ਹੋਇਆ। ਮਾਤਾ ਬਗਲਾਮੁਖੀ ਦਾ ਆਸ਼ੀਰਵਾਦ ਲੈਣ ਲਈ ਮੁੱਖ ਮੰਤਰੀ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਸੀ.ਐੱਮ. ਚੰਨੀ ਦਾ ਤੀਜਾ ਦੌਰਾ ਸੀ। ਚੰਨੀ ਦਾ ਇਹ ਦੌਰਾ ਪੰਜਾਬ ਚੋਣਾਂ ਤੋਂ ਪਹਿਲਾਂ ਹੋ ਰਿਹਾ ਹੈ।
ਆਚਾਰੀਆ ਦਿਨੇਸ਼ ਨੇ ਕਿਹਾ ਕਿ ਚੰਨੀ ਹਮੇਸ਼ਾ ਬਗਲਾਮੁਖੀ ਮੰਦਰ ਆਉਂਦੇ ਹਨ। ਪੁਰੋਹਿਤ ਨੇ ਕਿਹਾ,''ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਤੀਜੀ ਯਾਤਰਾ ਹੈ। ਉਹ ਪਿਛਲੇ 18-20 ਸਾਲਾਂ ਤੋਂ ਬਗਲਾਮੁਖੀ ਮੰਦਰ ਆ ਰਹੇ ਹਨ। ਗੁਪਤ ਨੌਰਾਤੇ ਚੱਲ ਰਹੇ ਹਨ ਅਤੇ ਇਸ ਮੌਕੇ ਉਹ ਆਪਣੇ ਪਰਿਵਾਰ ਨਾਲ ਇੱਥੇ ਪੂਜਾ ਕਰਨ ਆਏ ਹਨ।'' ਮੁੱਖ ਮੰਤਰੀ ਪਹਿਲਾਂ 4 ਦਸੰਬਰ ਅਤੇ ਫਿਰ 30 ਦਸੰਬਰ ਨੂੰ ਇੱਥੇ ਆਏ ਸਨ। ਦੱਸਣਯੋਗ ਹੈ ਕਿ ਪੰਜਾਬ 'ਚ 20 ਫਰਵਰੀ ਨੂੰ ਵੋਟਿੰਗ ਹੋਵੇਗੀ।
ਖ਼ਰਾਬ ਮੌਸਮ ਦੇ ਚੱਲਦੇ BJP ਨੂੰ ਉਤਰਾਖੰਡ ’ਚ ਰੱਦ ਕਰਨੀ ਪਈ PM ਮੋਦੀ ਦੀ ਵਰਚੁਅਲ ਰੈਲੀ
NEXT STORY