ਇੰਦੌਰ- ਪੰਜਾਬ ਨੈਸ਼ਨਲ ਬੈਂਕ ਦੀ ਇਕ ਬਰਾਂਚ ਨੂੰ ਰਿਮੋਟ ਕੰਟਰੋਲ ਵਾਲੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਪੁਲਸ ਨੇ ਇਸ ਬਰਾਂਚ ਦੇ ਕੰਪਲੈਕਸ ਦੀ ਜਾਂਚ ਕੀਤੀ ਪਰ ਇਸ 'ਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਓਡੀਸ਼ਾ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨ ਰਾਜੇਸ਼ ਦੰਡੋਤੀਆ ਨੇ ਦੱਸਿਆ,''ਹਾਟਮੇਲ ਦੇ ਇਕ ਈ-ਮੇਲ ਖਾਤੇ ਤੋਂ ਸਵੇਰੇ 6.57 ਵਜੇ ਅੰਗਰੇਜ਼ੀ 'ਚ ਸੰਦੇਸ਼ ਭੇਜ ਕੇ ਕਿਹਾ ਗਿਆ ਕਿ ਐੱਮਜੀ ਰੋਡ 'ਤੇ ਸਿਆਗੰਜ ਖੇਤਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ 'ਚ ਰਿਮੋਟ ਕੰਟਰੋਲ ਵਾਲਾ ਵਿਸਫ਼ੋਟਕ ਉਪਕਰਣ ਲਗਾਇਆ ਗਿਆ ਹੈ, ਜਿਸ ਰਾਹੀਂ ਕਦੇ ਵੀ ਧਮਾਕਾ ਹੋ ਸਕਦਾ ਹੈ। ਸੰਦੇਸ਼ ਭੇਜਣ ਵਾਲੇ ਵਿਅਕਤੀ ਨੇ ਖ਼ੁਦ ਨੂੰ ਸੇਵਾਮੁਕਤ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਦੱਸਿਆ ਸੀ।''
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਉਨ੍ਹਾਂ ਦੱਸਿਆ ਕਿ ਬੈਂਕ ਦੇ ਸਥਾਨਕ ਅਧਿਕਾਰੀਆਂ ਵਲੋਂ ਪੁਲਸ ਨੂੰ ਸੂਚਨਾ ਦਿੱਤੇ ਜਾਣ 'ਤੇ ਬੰਬ ਨਿਰੋਧਕ ਦਸਤਾ ਭੇਜ ਕੇ ਬੈਂਕ ਬਰਾਂਚ ਦੇ ਕੰਪਲੈਕਸ ਦੀ ਜਾਂਚ ਕਰਵਾਈ ਗਈ ਹੈ। ਦੰਡੋਤੀਆ ਨੇ ਦੱਸਿਆ,''ਹੁਣ ਤੱਕ ਦੀ ਜਾਂਚ ਦੌਰਾਨ ਬੈਂਕ ਬਰਾਂਚ ਕੰਪਲੈਕਸ 'ਚ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਬਰਾਂਚ 'ਚ ਬੈਂਕ ਕਰਮਚਾਰੀ ਰੋਜ਼ ਦੀ ਤਰ੍ਹਾਂ ਆਪਣਾ ਕੰਮ ਕਰ ਰਹੇ ਹਨ।'' ਉਨ੍ਹਾਂ ਦੱਸਿਆ ਕਿ ਬੰਬ ਧਮਾਕੇ ਦੀ ਧਮਕੀ ਦੇ ਮਾਮਲੇ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੈਂਕ ਬਰਾਂਚ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੇਖੇ ਜਾ ਰਹੇ ਹਨ। ਦੰਡੋਤੀਆ ਨੇ ਦੱਸਿਆ ਕਿ ਇਸ ਤੋਂ ਪਹਿਲੇ ਵੀ ਸ਼ਹਿਰ ਦੇ ਹਵਾਈ ਅੱਡੇ, ਹਸਪਤਾਲਾਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਝੂਠੇ ਈ-ਮੇਲ ਆ ਚੁੱਕੇ ਹਨ ਅਤੇ ਅਜਿਹੇ ਇਕ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਖੇਤਰ 'ਚ FY’26 'ਚ 5 ਫ਼ੀਸਦੀ ਵਾਧੇ ਦਾ ਅਨੁਮਾਨ, ਵੈਗਨ ਨਿਰਮਾਤਾਵਾਂ ਨੂੰ ਲਾਭ ਦੀ ਉਮੀਦ
NEXT STORY