ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਰਾਫੇਲ ਲੜਾਕੂ ਜਹਾਜ ਮਾਮਲੇ 'ਚ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਦਾਇਰ ਪਟੀਸ਼ਨਾਂ ਦੇ ਖਾਮੀਆਂ ਨਾਲ ਭਰੀਆਂ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁਝ ਵਕੀਲ ਖਾਮੀਆਂ ਨਾਲ ਭਰੀਆਂ ਪਟੀਸ਼ਨਾਂ ਦਾਇਰ ਕਰਕੇ ਉਨ੍ਹਾਂ 'ਤੇ ਵਿਆਪਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੈਂਚ ਨੇ ਰਾਫੇਲ ਮਾਮਲੇ 'ਚ ਅਦਾਲਤ ਦੇ ਫੈਸਲੇ 'ਤੇ ਮੁੜ ਵਿਚਾਰ ਦੀਆਂ ਖਾਮੀਆਂ ਨਾਲ ਭਰੀਆਂ ਪਟੀਸ਼ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੂਜਾ ਪੱਖ ਵੀ ਨਿਰਦੋਸ਼ ਨਹੀਂ ਹੈ। ਪਟੀਸ਼ਨਕਰਤਾ ਮੀਡੀਆ 'ਚ ਜਾ ਕੇ ਪੂਰਾ ਪ੍ਰਚਾਰ ਲੈਂਦੇ ਹਨ। ਉੱਚ ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦ ਕੁਝ ਵਕੀਲ ਆਪਣੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਉਨ੍ਹਾਂ ਦੀ ਗੱਲ ਕਰ ਰਹੇ ਸਨ।
ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਸਕਦੀ ਹੈ ਸਰਕਾਰ : ਸੂਤਰ
NEXT STORY