ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਅਜੋਕੇ ਸਮੇਂ ਵਿਚ ਅਸਲ ਮੁੱਦਿਆਂ ਤੋਂ ਧਿਆਨ ਹਟਾ ਕੇ ਭਾਵਨਾਤਮਕ ਮੁੱਦਿਆਂ ਦੀ ਸਿਆਸੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਰਾਹੁਲ ਗਾਂਧੀ ਨੇ ‘ਰਾਸ਼ਟਰੀ ਯੁਵਾ ਦਿਵਸ’ ਦੇ ਮੌਕੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਦੇਸ਼ ਦੇ ਨੌਜਵਾਨੋ! ਅੱਜ ‘ਰਾਸ਼ਟਰੀ ਯੁਵਾ ਦਿਵਸ’ ’ਤੇ ਸਾਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਦੁਬਾਰਾ ਯਾਦ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਨੌਜਵਾਨਾਂ ਦੀ ਊਰਜਾ ਨੂੰ ਖੁਸ਼ਹਾਲ ਦੇਸ਼ ਦਾ ਆਧਾਰ ਦੱਸਿਆ ਸੀ ਅਤੇ ਦੁਖੀ ਅਤੇ ਗਰੀਬਾਂ ਦੀ ਸੇਵਾ ਨੂੰ ਸਭ ਤੋਂ ਵੱਡੀ ਤਪੱਸਿਆ ਕਿਹਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੋਚਣਾ ਹੀ ਹੋਵੇਗਾ ਕਿ ਆਖਿਰ ਕੀ ਹੋਵੇਗੀ ਸਾਡੇ ਸੁਪਨਿਆਂ ਦੇ ਭਾਰਤ ਦੀ ਪਛਾਣ? ਜੀਵਨ ਦੀ ਗੁਣਵੱਤਾ ਜਾਂ ਸਿਰਫ਼ ਭਾਵਨਾਤਮਕਤਾ? ਭੜਕਾਊ ਨਾਅਰੇ ਲਗਾਉਂਦਾ ਨੌਜਵਾਨ ਜਾਂ ਰੁਜ਼ਗਾਰ ਪ੍ਰਾਪਤ ਨੌਜਵਾਨ? ਮੁਹੱਬਤ ਜਾਂ ਨਫ਼ਰਤ?’ ਰਾਹੁਲ ਗਾਂਧੀ ਨੇ ਕਿਹਾ ਕਿ ਵੱਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਵਿਚਕਾਰ ਨੌਜਵਾਨ ਅਤੇ ਗਰੀਬ ਪੜ੍ਹਾਈ, ਕਮਾਈ ਅਤੇ ਦਵਾਈ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ ਅਤੇ ਸਰਕਾਰ ਇਸ ਨੂੰ ‘ਅੰਮ੍ਰਿਤ ਕਾਲ’ ਕਹਿ ਕੇ ਜਸ਼ਨ ਮਨਾ ਰਹੀ ਹੈ। ਸੱਤਾ ਦੇ ਹੰਕਾਰ ’ਚ ਚੂਰ ਸ਼ਹਿਨਸ਼ਾਹ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੇਸ਼ ਦਾ ਸਭ ਤੋਂ ਲੰਬਾ ਸੀ-ਬ੍ਰਿਜ; ਹੁਣ 20 ਮਿੰਟ 'ਚ ਤੈਅ ਹੋਵੇਗਾ 2 ਘੰਟੇ ਦਾ ਸਫ਼ਰ
NEXT STORY