ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮੰਗਲਵਾਰ ਆਪਣੀ ਮਾਤਾ ਸੋਨੀਆ ਗਾਂਧੀ ਨਾਲ ਸੰਸਦ ਭਵਨ ਦੇ ਕੇਂਦਰੀ ਹਾਲ 'ਚ ਆਪਣੀ ਹੋਂਦ ਵਿਖਾਈ। ਇਹ ਇਕ ਸੰਜੋਗ ਹੀ ਸੀ ਕਿ ਅਮਿਤ ਸ਼ਾਹ ਜਿਵੇਂ ਹੀ ਕੇਂਦਰੀ ਹਾਲ 'ਚੋਂ ਬਾਹਰ ਨਿਕਲੇ, ਰਾਹੁਲ ਗਾਂਧੀ ਉਥੇ ਪਹੁੰਚ ਗਏ। ਰਾਹੁਲ ਨੇ ਵੀ ਪੱਤਰਕਾਰਾਂ ਨਾਲ ਹਾਸਾ-ਮਜ਼ਾਕ ਕੀਤਾ ਅਤੇ ਪੁੱਛਿਆ ਕਿ ਇਥੇ ਹੁਣ ਤਕ ਕੀ ਵਾਪਰ ਰਿਹਾ ਸੀ? ਨਾਲ ਹੀ ਉਨ੍ਹਾਂ ਪੱਤਰਕਾਰਾਂ ਨੂੰ ਸਪੱਸ਼ਟ ਕਿਹਾ ਕਿ ਮੋਦੀ ਦੀ ਕਹਾਣੀ ਹੁਣ ਖਤਮ ਹੋ ਗਈ ਹੈ। ਹੁਣ ਭਾਜਪਾ ਵਾਲੇ ਕਦੇ ਵੀ ਵਾਪਸ ਨਹੀਂ ਆਉਣਗੇ। ਸੋਨੀਆ ਜੋ ਨਾਲ ਹੀ ਬੈਠੀ ਸੀ, ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਜੇ ਅਮਿਤ ਸ਼ਾਹ 20 ਦੇ ਲੱਗਭਗ ਵਿਅਕਤੀਆਂ ਨਾਲ ਘਿਰੇ ਹੋਏ ਸਨ ਤਾਂ ਰਾਹੁਲ ਦੇ ਆਸ-ਪਾਸ ਵੀ ਇਸ ਤੋਂ ਘੱਟ ਵਿਅਕਤੀ ਨਹੀਂ ਸਨ। ਕਾਂਗਰਸ ਦਾ ਜਲਵਾ ਸਪੱਸ਼ਟ ਨਜ਼ਰ ਆ ਰਿਹਾ ਸੀ।
ਮੋਦੀ ਨੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਇਕੱਠਿਆਂ ਕਰਵਾਉਣ ਦਾ ਇਰਾਦਾ ਛੱਡਿਆ
NEXT STORY