ਨਵੀਂ ਦਿੱਲੀ : ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਜਦੋਂ ਪਹਿਲੀ ਵਾਰ ਲੋਕ ਸਭਾ 'ਚ ਐਂਟਰੀ ਕੀਤੀ ਤਾਂ ਉਨ੍ਹਾਂ ਦੇ ਵੱਡੇ ਭਰਾ ਰਾਹੁਲ ਗਾਂਧੀ ਦਾ ਅਨੋਖਾ ਅੰਦਾਜ਼ ਸਾਰਿਆਂ ਦੀ ਖਿੱਚ ਦਾ ਕੇਂਦਰ ਬਣ ਗਿਆ। ਜਦੋਂ ਪ੍ਰਿਅੰਕਾ ਸਹੁੰ ਚੁੱਕਣ ਲਈ ਸੰਸਦ ਭਵਨ ਦੀਆਂ ਪੌੜੀਆਂ ਚੜ੍ਹ ਰਹੀ ਸੀ ਤਾਂ ਰਾਹੁਲ ਨੇ ਅਚਾਨਕ ਉਸ ਨੂੰ ਰੋਕ ਲਿਆ ਅਤੇ ਉਸ ਦੀਆਂ ਫੋਟੋਆਂ ਖਿੱਚ ਲਈਆਂ। ਇਹ ਦੇਖ ਕੇ ਨੇੜੇ ਖੜ੍ਹੇ ਹੋਰ ਆਗੂ ਵੀ ਮੁਸਕਰਾਉਣ ਲੱਗੇ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਜਿਵੇਂ ਹੀ ਪ੍ਰਿਅੰਕਾ ਪੌੜੀਆਂ ਚੜ੍ਹਨ ਲੱਗੀ, ਰਾਹੁਲ ਗਾਂਧੀ ਨੇ ਮੁਸਕਰਾਉਂਦੇ ਹੋਏ ਕਿਹਾ, "ਰੁਕੋ...ਰੁਕੋ!"। ਪ੍ਰਿਅੰਕਾ ਰੁੱਕ ਗਈ ਅਤੇ ਹੈਰਾਨ ਹੋ ਕੇ ਆਪਣੇ ਭਰਾ ਵੱਲ ਦੇਖਣ ਲੱਗੀ। ਫਿਰ ਰਾਹੁਲ ਨੇ ਆਪਣੀ ਜੇਬ ਵਿਚੋਂ ਮੋਬਾਈਲ ਕੱਢਿਆ ਅਤੇ ਕਿਹਾ, "ਮੈਨੂੰ ਵੀ ਇਕ ਫੋਟੋ ਖਿੱਚਣ ਦਿਓ।" ਇਸ 'ਤੇ ਉਥੇ ਮੌਜੂਦ ਸੰਸਦ ਮੈਂਬਰ ਅਤੇ ਨੇਤਾ ਮੁਸਕਰਾਉਣ ਲੱਗੇ। ਜਦੋਂ ਪ੍ਰਿਅੰਕਾ ਨੇ ਚੱਲਦੇ ਸਮੇਂ ਫੋਟੋ ਖਿੱਚਣ ਦੀ ਬੇਨਤੀ ਕੀਤੀ ਤਾਂ ਰਾਹੁਲ ਗਾਂਧੀ ਪੂਰੀ ਤਰ੍ਹਾਂ ਫੋਟੋਗ੍ਰਾਫਰ ਬਣ ਗਏ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਉਹਨਾਂ ਨੇ ਆਪਣੀ ਭੈਣ ਦੀਆਂ ਵੱਖ-ਵੱਖ ਤਰੀਕਿਆਂ ਤੋਂ ਤਸਵੀਰਾਂ ਖਿੱਚੀਆਂ। ਤਸਵੀਰਾਂ ਖਿੱਚਣ ਤੋਂ ਬਾਅਦ ਉਹਨਾਂ ਨੇ ਪ੍ਰਿਯੰਕਾ ਨੂੰ ਦਿਖਾਈਆਂ, ਜਿਸ ਤੋਂ ਬਾਅਦ ਦੋਵੇਂ ਮੁਸਕਰਾਏ। ਇਹ ਨਜ਼ਾਰਾ ਦੇਖ ਕੇ ਉਥੇ ਮੌਜੂਦ ਸਾਰੇ ਸੰਸਦ ਮੈਂਬਰ ਹੱਸਣ ਲੱਗ ਪਏ। ਦੱਸ ਦੇਈਏ ਕਿ ਭਰਾ ਰਾਹੁਲ ਗਾਂਧੀ ਅਤੇ ਭੈਣ ਪ੍ਰਿਅੰਕਾ ਗਾਂਧੀ ਦੀ ਬਾਂਡਿੰਗ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਦੋਵੇਂ ਹਰ ਮੌਕੇ 'ਤੇ ਇਕ ਦੂਜੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿੰਦੇ ਹਨ।
ਇਹ ਵੀ ਪੜ੍ਹੋ - ਲਾੜੇ ਦੇ ਜੀਜੇ ਨੇ DJ 'ਤੇ ਲਵਾਇਆ ਗੀਤ, ਲਾੜੀ ਨੇ ਤੋੜ 'ਤਾ ਵਿਆਹ, ਬੱਸ ਫਿਰ ਭੱਖ ਗਿਆ ਮਾਹੌਲ
ਹੁਣ ਜਦੋਂ ਪ੍ਰਿਅੰਕਾ ਵੀ ਲੋਕ ਸਭਾ 'ਚ ਆ ਗਈ ਹੈ ਤਾਂ ਉਹ ਸੱਤਾਧਾਰੀ ਪਾਰਟੀ 'ਤੇ ਹਮਲਾ ਕਰਨ 'ਚ ਰਾਹੁਲ ਦਾ ਸਾਥ ਦੇਵੇਗੀ। ਹਾਲ ਹੀ ਵਿੱਚ ਹੋਈਆਂ ਉਪ ਚੋਣਾਂ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਉਹਨਾਂ ਨੇ ਇਸ ਹਲਕੇ ਤੋਂ ਆਪਣੀ ਸਿਆਸੀ ਸ਼ੁਰੂਆਤ ਕੀਤੀ ਸੀ, ਜਦੋਂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਪਰਿਵਾਰਕ ਗੜ੍ਹ ਰਾਏਬਰੇਲੀ ਨੂੰ ਬਰਕਰਾਰ ਰੱਖਣ ਲਈ ਸੀਟ ਖਾਲੀ ਕੀਤੀ ਸੀ।
ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ
ਸਕੂਲ 'ਚ ਖੇਡਦੇ-ਖੇਡਦੇ ਬੱਚੇ ਨਾਲ ਵਾਪਰੀ ਅਣਹੋਣੀ, ਮੂੰਹ 'ਚੋਂ ਨਿਕਲਣ ਲੱਗੀ ਝੱਗ
NEXT STORY