ਨਵੀਂ ਦਿੱਲੀ— ਸ਼ਿਵਸੈਨਾ ਮੁਖੀ ਉੱਧਵ ਠਾਕਰੇ ਦਾ ਅੱਜ ਜਨਮਦਿਨ ਹੈ। ਇਸ ਮੌਕੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਭਾਜਪਾ ਨਾਲ ਵਧਦੀ ਦੂਰੀ ਵਿਚਾਲੇ ਸ਼ਿਵਸੈਨਾ ਕਈ ਵਾਰ ਰਾਹੁਲ ਗਾਂਧੀ ਦੀ ਤਾਰੀਫ ਕਰ ਚੁੱਕੇ ਹਨ। ਸ਼ਿਵਸੈਨਾ ਮੁਖੀ ਉੱਧਵ ਠਾਕਰੇ ਨੇ ਲੋਕਸਭਾ 'ਚ ਭਾਜਪਾ ਸਰਕਾਰ ਖਿਲਾਫ ਆਏ ਬੇਭਰੋਸਗੀ ਮਤੇ ਦੇ ਡਿੱਗਣ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਇੰਟਰਵਿਊ 'ਚ ਉੱਧਵ ਠਾਕਰੇ ਨੇ ਮੋਦੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਕਈ ਹਮਲੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ 2014 ਦੇ ਜਨਮਤ ਦਾ ਰੁਝਾਨ ਜਨਤਾ ਦੀ ਗਲਤੀ ਨਹੀਂ ਸਗੋਂ ਜਨਤਾ ਨਾਲ ਠੱਗੀ ਸੀ।
ਔਰਤਾਂ ਲਈ ਬਣੇਗਾ ਵਿਸ਼ੇਸ਼ ਹੋਟਲ, ਔਰਤਾਂ ਹੀ ਕਰਨਗੀਆਂ ਸੰਚਾਲਨ
NEXT STORY