ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਲੋਕ ਵੀ ਅਮਿਤ ਸ਼ਾਹ ਦਾ ਸੱਚ ਜਾਣਦੇ ਹਨ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ਭਾਰਤ ਦੇ ਲੋਕ ਬਹੁਤ ਸਮਝਦਾਰ ਹਨ। ਜ਼ਿਆਦਾਤਰ ਜੋ ਲੋਕ ਭਾਜਪਾ 'ਚ ਹਨ, ਉਹ ਵੀ ਅਮਿਤ ਸ਼ਾਹ ਦੇ ਸੱਚ ਨੂੰ ਸਮਝਦੇ ਹਨ।
ਦਰਅਸਲ, ਸੁਪਰੀਮ ਕੋਰਟ ਨੇ ਜੱਜ ਲੋਆ ਦੀ ਕਥਿਤ ਸ਼ੱਕੀ ਹਾਲਾਤਾਂ 'ਚ ਮੌਤ ਦੇ ਮਾਮਲੇ ਨੂੰ ਲੈ ਕੇ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਜੱਜ ਦੀ ਮੌਤ ਹੋਈ ਸੀ ਅਤੇ ਇਨ੍ਹਾਂ ਪਟੀਸ਼ਨਾਂ 'ਚ ਰੁਕਾਵਟ ਪਾਉਣ ਅਤੇ ਬਦਨਾਮ ਕਰਨ ਗੰਭੀਰ ਯਤਨ ਕੀਤੇ ਜਾ ਰਹੇ ਹਨ।
ਫੈਸਲੇ ਦੇ ਬਾਅਦ ਭਾਜਪਾ ਨੇ ਕੀਤਾ ਪਲਟਵਾਰ
ਇਸ ਫੈਸਲੇ ਦੇ ਬਾਅਦ ਭਾਜਪਾ ਨੇ ਕਾਂਗਰਸ 'ਤੇ ਜੰਮ ਕੇ ਧਾਵਾ ਬੋਲਿਆ। ਭਾਜਪਾ ਦੇ ਸੀਨੀਅਰ ਨੇਤਾ ਰਵਿਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਧਾਵਾ ਬੋਲਦੇ ਹੋਏ ਕਿਹਾ ਕਿ ਇਹ ਜਨਤਕ ਮਾਮਲਾ ਨਹੀਂ ਹੈ, ਸਗੋਂ ਰਾਜਨੀਤੀ ਮਾਮਲਾ ਹੈ, ਜੋ ਭਾਜਪਾ ਦੇ ਰਾਸ਼ਟਰ ਪ੍ਰਧਾਨ ਅਮਿਤ ਸ਼ਾਹ ਨੂੰ ਬਦਨਾਮ ਕਰਨ ਲਈ ਦਰਜ ਕੀਤਾ ਗਿਆ ਹੈ। ਭਾਜਪਾ ਨੇ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਬਾਰੇ ਅਮਿਤ ਸ਼ਾਹ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਜਿਥੇ ਪੜ੍ਹੇ ਸਨ ਕਲਾਮ, ਬਿਜਲੀ ਵਿਭਾਗ ਨੇ ਕੱਟਿਆ ਉਸ ਸਕੂਲ ਦਾ ਕੂਨੇਕਸ਼ਨ
NEXT STORY