ਕਰਨਾਟਕ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ 'ਮੈਂ ਵੀ ਚੌਕੀਦਾਰ' ਮੁਹਿੰਮ ਦਾ ਮਜ਼ਾਕ ਉਡਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਫੜ ਜਾਣ 'ਤੇ ਹੁਣ ਮੋਦੀ ਸਮੁੱਚੇ ਦੇਸ਼ ਨੂੰ ਚੌਕੀਦਾਰ ਬਣਾ ਰਹੇ ਹਨ। ਰਾਫੇਲ ਲੜਾਕੂ ਜਹਾਜ਼ ਸੌਦੇ 'ਚ ਪੱਖਪਾਤ ਅਤੇ ਬੇਨਿਯਮੀਆਂ ਦਾ ਦਾਅਵਾ ਕਰਦੇ ਹੋਏ ਮੋਦੀ 'ਤੇ ਲਗਾਤਾਰ ਚੌਕੀਦਾਰ ਚੋਰ ਹੈ ਜ਼ਰੀਏ ਤਿੱਖਾ ਸ਼ਬਦੀ ਹਮਲਾ ਕਰਨ ਵਾਲੇ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੇ ਨਹੀਂ ਕਿਹਾ ਕਿ ਉਹ ਸਮੁੱਚੇ ਦੇਸ਼ ਨੂੰ ਚੌਕੀਦਾਰ ਬਣਾਉਣਗੇ। ਕਰਨਾਟਕ ਵਿਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਲੋਕਾਂ ਨੂੰ ਉਨ੍ਹਾਂ ਨੂੰ ਚੌਕੀਦਾਰ ਬਣਾਉਣ ਨੂੰ ਕਿਹਾ ਸੀ ਨਾ ਕਿ ਪ੍ਰਧਾਨ ਮੰਤਰੀ ਪਰ ਹੁਣ ਸਾਰੇ ਦੇਸ਼ ਨੂੰ ਚੌਕੀਦਾਰ ਬਣਾਇਆ ਜਾ ਰਿਹਾ ਹੈ।
ਰਾਹੁਲ ਨੇ ਪੁੱਛਿਆ, ''ਉਨ੍ਹਾਂ ਨੇ ਕਿਸ ਦੀ ਚੌਕੀਦਾਰੀ ਕੀਤੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ ਅਨਿਲ ਅੰਬਾਨੀ, ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੀ ਮਦਦ ਕੀਤੀ ਹੈ। ਭਾਜਪਾ ਅਤੇ ਸਰਕਾਰ ਨੇ ਲਗਾਤਾਰ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਮੋਦੀ ਨੇ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਨੂੰ 'ਮੈਂ ਵੀ ਚੌਕੀਦਾਰ' ਸੰਕਲਪ ਲੈਣ ਦੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਭ੍ਰਿਸ਼ਟਾਚਾਰ ਅਤੇ ਸਮਾਜਿਕ ਬੁਰਾਈ ਵਿਰੁੱਧ ਲੜਾਈ ਵਿਚ ਉਹ ਇਕੱਲੇ ਨਹੀਂ ਹਨ। ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਦਾ ਟੀਚਾ ਸੰਵਿਧਾਨ ਨੂੰ ਖਤਮ ਕਰਨਾ ਹੈ, ਜਿਵੇਂ ਉਨ੍ਹਾਂ ਨੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ।
ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋਈ ਸਮਰਿਤੀ ਇਰਾਨੀ
NEXT STORY