ਪਣਜੀ (ਭਾਸ਼ਾ)— ਗੋਆ ਦੀ ਇਕ ਦਿਨਾ ਯਾਤਰਾ ’ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਪਿੰਡ ਵਿਚ ਸੜਕ ਕੰਢੇ ਬਣੇ ਰੈਸਟੋਰੈਂਟ ’ਚ ਭੋਜਨ ਖਾਧਾ ਅਤੇ ਫਿਰ ਦੋ-ਪਹੀਆ ਵਾਹਨ ਤੋਂ ਕਰੀਬ 5 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦੱਸ ਦੇਈਏ ਕਿ ਗੋਆ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਨੂੰ ਲੈ ਕੇ ਸਿਆਸੀ ਪਾਰਟੀ ਸਰਗਰਮ ਹਨ। ਇਸ ਦਰਮਿਆਨ ਰਾਹੁਲ ਗਾਂਧੀ ਸ਼ਨੀਵਾਰ ਸਵੇਰ ਨੂੰ ਗੋਆ ਪਹੁੰਚੇ।
ਦੱਖਣੀ ਗੋਆ ਵਿਚ ਮਛੇਰਿਆਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਪਣਜੀ-ਮਡਗਾਂਵ ਹਾਈਵੇਅ ’ਤੇ ਬਮਬੋਲਿਮ ਪਿੰਡ ’ਚ ਸੜਕ ਕੰਢੇ ਰੈਸਟੋਰੈਂਟ ’ਚ ਉਨ੍ਹਾਂ ਦੁਪਹਿਰ ਦਾ ਭੋਜਨ ਖਾਧਾ। ਉਨ੍ਹਾਂ ਨਾਲ ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਿਰੀਸ਼ ਚੋਡਨਕਰ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਿਗੰਬਰ ਕਾਮਤ ਵੀ ਸਨ। ਉਸ ਤੋਂ ਬਾਅਦ ਗਾਂਧੀ ਨੇ ਰਿਜ਼ਾਰਟ ਪਹੁੰਚਣ ਲਈ ਦੋ-ਪਹੀਆ ਟੈਕਸੀ ਤੋਂ ਲਿਫ਼ਟ ਲਈ।
ਦੋ-ਪਹੀਆ ਟੈਕਸੀ ਵਿਚ ਲੱਗਭਗ 5 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਰਿਜ਼ਾਰਟ ਪਹੁੰਚ ਕੇ ਉਨ੍ਹਾਂ ਦਾ ਸੂਬੇ ਵਿਚ ਖਨਨ ਉਦਯੋਗ ’ਤੇ ਨਿਰਭਰ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਸੁਪਰੀਮ ਕੋਰਟ ਦੀਆਂ 2018 ਦੇ ਹੁਕਮ ਮੁਤਾਬਕ ਗੋਆ ’ਚ ਖਨਨ ’ਤੇ ਪਾਬੰਦੀ ਲੱਗੀ ਹੋਈ ਹੈ।
ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ
NEXT STORY