ਭਿਵਾਨੀ— ਹਰਿਆਣਾ ਦੇ ਭਿਵਾਨੀ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ 'ਤੇ ਨਵੇਂ ਅੰਦਾਜ ਵਿਚ ਟਿੱਪਣੀ ਕੀਤੀ। ਮੋਦੀ ਦੀ ਆਲੋਚਨਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਹਿੰਦੋਸਤਾਨ ਨੇ ਨਰਿੰਦਰ ਮੋਦੀ ਦੇ ਰੂਪ ਵਿਚ ਰਿੰਗ 'ਚ ਇਕ ਬਾਕਸਰ ਭੇਜਿਆ। 56 ਇੰਚ ਦੀ ਛਾਤੀ ਵਾਲਾ ਬਾਕਸਰ ਰਿੰਗ ਵਿਚ ਉਤਾਰਿਆ। ਭੀੜ ਵਿਚ ਹਿੰਦੋਸਤਾਨ ਦੀ ਜਨਤਾ ਸੀ। ਦੇਸ਼ ਨੇ ਸੋਚਿਆ ਕਿ ਬਾਕਸਰ ਬੇਰੋਜ਼ਗਾਰੀ ਨਾਲ ਲੜੇਗਾ, 15 ਲੱਖ ਖਾਤੇ ਵਿਚ ਪਾਵੇਗਾ।
ਰਾਹੁਲ ਨੇ ਅੱਗੇ ਕਿਹਾ ਮੋਦੀ ਜੀ ਬੇਰੋਜ਼ਗਾਰੀ, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਨਾਲ ਮੁਕਾਬਲਾ ਕਰਨ ਲਈ ਰਿੰਗ ਵਿਚ ਉਤਰੇ ਸਨ। ਉੱਥੇ ਨਰਿੰਦਰ ਮੋਦੀ ਦੇ ਕੋਚ ਅਡਵਾਨੀ ਜੀ ਅਤੇ ਗਡਕਰੀ ਵਰਗੇ ਟੀਮ ਦੇ ਹੋਰ ਮੈਂਬਰ ਵੀ ਸਨ। ਮੋਦੀ ਜੀ ਰਿੰਗ ਵਿਚ ਆਏ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੰਮ ਕੋਚ ਅਡਵਾਨੀ ਦੇ ਚਿਹਰੇ 'ਤੇ ਮੁੱਕਾ ਮਾਰਿਆ। ਅਡਵਾਨੀ ਜੀ ਹੈਰਾਨ ਰਹਿ ਗਏ। ਫਿਰ ਉਹ ਆਪਣੀ ਟੀਮ ਦੇ ਪਿੱਛੇ ਦੌੜਿਆ। ਗਡਕਰੀ ਜੀ, ਜੇਤਲੀ ਜੀ, ਇਕ-ਇਕ ਕਰ ਕੇ ਸਾਰਿਆਂ ਨੂੰ ਮਾਰਿਆ। ਰਾਹੁਲ ਨੇ ਕਿਹਾ ਕਿ ਬਾਕਸਰ ਭੀੜ 'ਚ ਜਾ ਵੜਿਆ ਅਤੇ ਛੋਟੇ ਦੁਕਾਨਦਾਰਾਂ ਨੂੰ ਫੜਿਆ ਅਤੇ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ (ਜੀ. ਐੱਸ. ਟੀ.) ਲਾਏ। ਫਿਰ ਬਾਕਸਰ ਕਿਸਾਨਾਂ ਕੋਲ ਪਹੁੰਚਿਆ। ਕਿਸਾਨਾਂ ਨੇ ਕਰਜ਼ ਅਤੇ ਸਹੀ ਮੁੱਲ ਦੀ ਗੱਲ ਕੀਤੀ। ਬਾਕਸਰ ਨੇ ਕਿਸਾਨਾਂ ਦੇ ਮੂੰਹ 'ਤੇ ਦੋ ਮੁੱਕੇ ਮਾਰੇ। ਜਨਤਾ ਨੇ ਦੇਖਿਆ ਕਿ ਇਸ ਬਾਕਸਰ ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਇਸ ਨੂੰ ਰਿੰਗ ਵਿਚ ਕਿਸ ਚੀਜ਼ ਨਾਲ ਲੜਨਾ ਹੈ। ਇਸ ਤਰ੍ਹਾਂ ਰਾਹੁਲ ਗਾਂਧੀ ਨੇ ਪਹਿਲਵਾਨਾਂ ਦੀ ਧਰਤੀ ਹਰਿਆਣਾ ਤੋਂ ਬਾਕਸਰ ਅਤੇ ਰਿੰਗ ਦਾ ਉਦਾਹਰਣ ਦਿੰਦੇ ਹੋਏ ਪੀ. ਐੱਮ. ਮੋਦੀ ਦੀ ਆਲੋਚਨਾ ਕੀਤੀ।
'ਆਪ' ਨੂੰ ਝਟਕਾ, ਵਿਧਾਇਕ ਦੇਵੇਂਦਰ ਸਹਿਰਾਵਤ ਭਾਜਪਾ 'ਚ ਸ਼ਾਮਲ
NEXT STORY