ਨੈਸ਼ਨਲ ਡੈਸਕ- ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਰਾਹੁਲ ਗਾਂਧੀ 'ਤੇ ਸਖਤ ਟਿੱਪਣੀ ਕਰਦਿਆਂ ਉਨ੍ਹਾਂ ਨੂੰ "ਭਾਰਤ ਲਈ ਸਭ ਤੋਂ ਮਹਿੰਗੀ ਰਾਜਨੀਤਿਕ ਗਲਤੀ" ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਦੀਆਂ ਕਈ ਗਲਤੀਆਂ ਦੇਸ਼ ਦੀ ਸੁਰੱਖਿਆ, ਰਾਜਨੀਤਿਕ ਸਥਿਰਤਾ ਅਤੇ ਅੰਤਰਰਾਸ਼ਟਰੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਬਤ ਹੋਈਆਂ ਹਨ।
ਆਰ.ਪੀ. ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ 90 ਤੋਂ ਵੱਧ ਚੋਣਾਂ ਹਾਰੀਆਂ, ਗਲਵਾਨ ਘਟਨਾ ਦੌਰਾਨ ਚੀਨੀ ਅਧਿਕਾਰੀਆਂ ਨਾਲ ਖੁਫੀਆ ਮੀਟਿੰਗ ਕੀਤੀ, ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਏਅਰ ਸਟ੍ਰਾਈਕ 'ਤੇ ਸਵਾਲ ਉਠਾਏ, "ਭਾਰਤ ਤੇਰੇ ਟੁਕੜੇ ਹੋਣਗੇ" ਕਹਿਣ ਵਾਲਿਆਂ ਦੇ ਨਾਲ ਖੜੇ ਹੋਏ, ਵਿਦੇਸ਼ੀ ਮੰਚਾਂ 'ਤੇ ਭਾਰਤ ਨੂੰ ਡਿਕਟੇਟਰਸ਼ਿਪ ਕਹਿ ਕੇ ਬਦਨਾਮ ਕੀਤਾ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਚੀਨ ਨਾਲ ਖੁਫੀਆ MoU, ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਫੰਡ ਅਤੇ ਰਾਸ਼ਟਰਵਾਦੀ ਨੀਤੀਆਂ ਦਾ ਵਿਰੋਧ, ਇਹ ਸਾਰੇ ਤੱਥ ਸਾਬਤ ਕਰਦੇ ਹਨ ਕਿ ਰਾਹੁਲ ਦੇ ਫੈਸਲੇ ਸਿਰਫ਼ ਕਾਂਗਰਸ ਲਈ ਨਹੀਂ, ਸਗੋਂ ਭਾਰਤ ਲਈ ਵੀ ਘਾਤਕ ਸਾਬਤ ਹੋਏ ਹਨ।
ਆਖ਼ਰ 'ਚ ਆਰ.ਪੀ. ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਇਕ ਅਸਫਲ ਨੇਤਾ ਨਹੀਂ, ਸਗੋਂ ਉਹ "ਦੇਸ਼ ਲਈ ਸਿਆਸੀ ਬੋਝ" ਬਣ ਚੁੱਕੇ ਹਨ।
'ਮੈਨੂੰ ਅਜਿਹੀਆਂ ਕੁੜੀਆਂ ਪਸੰਦ ਨਹੀਂ ਜੋ...', ਮੰਤਰੀ ਦਾ ਅਜੀਬ ਬਿਆਨ
NEXT STORY