ਕੋਝੀਕੋਡ (ਕੇਰਲ), (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਕੁਝ ਨੇਤਾਵਾਂ ਦਾ ਮੁਲਾਂਕਣ ਉਨ੍ਹਾਂ ਦੇ ਸਾਦੇ ਪਹਿਰਾਵੇ ਜਾਂ ਘੱਟ ਕੀਮਤ ਵਾਲੀਆਂ ਘੜੀਆਂ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਆਮ ਲੋਕਾਂ ਤੋਂ ਵੱਖਰੇ ਹਨ ਅਤੇ ਉਹ ‘ਬਹੁਤ ਹੁਸ਼ਿਆਰ’ ਹੁੰਦੇ ਹਨ। ਉਹ ਇੱਥੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਦੇ ਮਰਹੂਮ ਆਗੂ ਪੀ. ਸੀਥੀ ਹਾਜੀ ’ਤੇ ਲਿਖੀ ਗਈ ਕਿਤਾਬ ਦੀ ਘੁੰਡ ਚੁਕਾਈ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਦੇ ਅਸਲ ਸੁਭਾਅ ਨੂੰ ਉਨ੍ਹਾਂ ਦੀ ਔਲਾਦ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ।
ਕਾਂਗਰਸ ਨੇਤਾ ਨੇ ਕਿਹਾ ਕਿ ਮੈਂ ਕਈ ਨੇਤਾਵਾਂ ਨੂੰ ਮਿਲਦਾ ਹਾਂ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਉਹ ਬਹੁਤ ਹੁਸ਼ਿਆਰ ਲੋਕ ਹੁੰਦੇ ਹਨ। ਅੱਜ ਦੇ ਨੇਤਾ ਤੁਹਾਨੂੰ ਸਿਰਫ ਉਹੀ ਦਿਖਾਉਣਗੇ ਜੋ ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕਈ ਵਾਰ ਜਦੋਂ ਉਹ ਮੈਨੂੰ ਮਿਲਣ ਆਉਂਦੇ ਹਨ ਤਾਂ ਉਹ ਸਾਧਾਰਨ ਕੱਪੜੇ, ਘੱਟ ਕੀਮਤ ਵਾਲੀਆਂ ਘੜੀਆਂ ਅਤੇ ਫਟੇ ਹੋਏ ਬੂਟ ਪਾ ਕੇ ਆਉਂਦੇ ਹਨ। ਜਦੋਂ ਤੁਸੀਂ ਉਸ ਦੇ ਘਰ ਜਾਂਦੇ ਹੋ ਤਾਂ ਉਸ ਕੋਲ ਇਕ ਵੱਡੀ ਬੀ. ਐੱਮ. ਡਬਲਿਊ. ਹੁੰਦੀ ਹੈ। ਇਹ ਹੁਸ਼ਿਆਰ ਨੇਤਾ ਜਾਣਦੇ ਹਨ ਕਿ ਤੁਸੀਂ ਕੀ ਲੱਭ ਰਹੇ ਹੋ। ਉਨ੍ਹਾਂ ਮੁਤਾਬਕ, ਸਿਆਸਤਦਾਨ ਕੱਪੜਿਆਂ ਅਤੇ ਹੋਰ ਪਹਿਰਾਵੇ ਰਾਹੀਂ ਆਪਣੀ ਅਸਲ ਪਛਾਣ ਲੁਕਾ ਸਕਦੇ ਹਨ, ਪਰ ਜਦੋਂ ਉਨ੍ਹਾਂ ਦੀ ਔਲਾਦ ਦੀ ਗੱਲ ਆਉਂਦੀ ਹੈ, ਤਾਂ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।
ਤੇਲੰਗਾਨਾ ਦੀਆਂ 119 ਸੀਟਾਂ 'ਤੇ ਵੋਟਿੰਗ ਜਾਰੀ, ਕਈ ਦਿੱਗਜ਼ ਨੇਤਾਵਾਂ ਨੇ ਪਾਈ ਵੋਟ
NEXT STORY