ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਭਾਰਤੀ ਯੁਵਾ ਕਾਂਗਰਸ ਨੂੰ 160 ਸੀਟਾਂ 'ਤੇ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਸੌਂਪੀ ਹੈ। ਯੁਵਾ ਕਾਂਗਰਸ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਨੂੰ 160 ਸੀਟਾਂ 'ਤੇ ਪ੍ਰਚਾਰ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਅਸੀਂ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਾਵਾਂਗੇ।
ਯਾਦਵ ਨੇ ਕਿਹਾ ਕਿ ਜਨਤਾ ਨੂੰ ਕਾਂਗਰਸ ਦੀਆਂ ਨੀਤੀਆਂ ਅਤੇ ਵਾਅਦਿਆਂ ਤੋਂ ਜਾਣੂ ਕਰਾਉਣ ਲਈ ਸਿੱਧੀ ਗੱਲਬਾਤ ਕਰਨ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਜਾਵੇਗੀ। ਯੁਵਾ ਕਾਂਗਰਸ ਨੂੰ ਉੱਤਰ ਪ੍ਰਦੇਸ਼ ਦੀਆਂ 17 ਸੀਟਾਂ 'ਤੇ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਨ੍ਹਾਂ ਵਿਚ ਕਾਨਪੁਰ, ਕੁਸ਼ੀਨਗਰ, ਬਦਾਯੂੰ, ਬਾਰਾਬੰਕੀ, ਉੱਨਾਵ ਵਰਗੀਆਂ ਸੀਟਾਂ ਸ਼ਾਮਲ ਹਨ। ਬਿਹਾਰ ਦੀਆਂ 7, ਰਾਜਸਥਾਨ ਦੀਆਂ 11, ਮੱਧ ਪ੍ਰਦੇਸ਼ ਦੀਆਂ 12, ਮਹਾਰਾਸ਼ਟਰ ਦੀਆਂ 11, ਛੱਤੀਸਗੜ੍ਹ ਦੀਆਂ ਸਾਰੀਆਂ 11 ਅਤੇ ਗੁਜਰਾਤ ਦੀਆਂ 10 ਸੀਟਾਂ 'ਤੇ ਯੁਵਾ ਕਾਂਗਰਸ ਦਮ-ਖਮ ਨਾਲ ਪ੍ਰਚਾਰ ਕਰੇਗੀ।
'ਆਪ' ਨੇ ਪੱਛਮੀ ਦਿੱਲੀ ਸੀਟ ਤੋਂ ਐਲਾਨਿਆ ਉਮੀਦਵਾਰ
NEXT STORY