ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੱਛਮੀ ਦਿੱਲੀ ਸੰਸਦੀ ਸੀਟ ਤੋਂ ਬਲਬੀਰ ਸਿੰਘ ਜਾਖੜ ਨੂੰ ਉਮੀਦਵਾਰ ਐਲਾਨ ਕੀਤਾ ਹੈ। ਇੱਥੇ ਦੱਸ ਦੇਈਏ ਕਿ 'ਆਪ' ਪਾਰਟੀ ਨੇ 2 ਮਾਰਚ ਨੂੰ ਦਿੱਲੀ ਦੀਆਂ ਕੁੱਲ 7 ਲੋਕ ਸਭਾ ਸੀਟਾਂ 'ਚੋਂ 6 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਸੀ।
'ਆਪ' ਨੇਤਾ ਅਤੇ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਜਾਖੜ ਦੇ ਨਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪਾਰਟੀ ਨੇ ਐਲਾਨ ਕੀਤਾ ਸੀ ਕਿ ਪੂਰਬੀ ਦਿੱਲੀ ਤੋਂ ਆਤਿਸ਼ੀ, ਉੱਤਰੀ-ਪੱਛਮੀ ਦਿੱਲੀ ਤੋਂ ਗੁੱਗਨ ਸਿੰਘ, ਦੱਖਣੀ ਦਿੱਲੀ ਤੋਂ ਰਾਘਵ ਚੱਢਾ, ਉੱਤਰੀ-ਪੂਰਬੀ ਦਿੱਲੀ ਤੋਂ ਦਿਲੀ ਪਾਂਡੇ, ਚਾਂਦੀ ਚੌਕ ਤੋਂ ਪੰਕਜ ਗੁਪਤਾ ਅਤੇ ਨਵੀਂ ਦਿੱਲੀ ਸੀਟ ਤੋਂ ਬ੍ਰਿਜੇਸ਼ ਗੋਇਲ ਚੋਣ ਲੜਨਗੇ। ਦੱਸਣਯੋਗ ਹੈ ਕਿ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਲਈ ਚੋਣਾਂ 12 ਮਈ ਨੂੰ ਹੋਣਗੀਆਂ। ਚੋਣਾਂ ਦੇ ਨਤੀਜੇ 23 ਮਈ ਨੂੰ ਦੇਸ਼ ਦੇ ਬਾਕੀ ਹਿੱਸਿਆਂ 'ਚ ਪਈਆਂ ਵੋਟਾਂ ਦੇ ਨਾਲ ਐਲਾਨੇ ਜਾਣਗੇ।
5 ਦਿਨਾਂ ਪੁੱਤਰ ਦੀ ਹੱਤਿਆ ਕਰ ਕੇ ਫਰਾਰ ਹੋਇਆ ਦੋਸ਼ੀ 33 ਸਾਲਾਂ ਬਾਅਦ ਗ੍ਰਿਫਤਾਰ
NEXT STORY