ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਸਰਕਾਰ ਖਿਲਾਫ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੁੱਧਵਾਰ ਨੂੰ ਖਾਰਿਜ ਕਰ ਦਿੱਤਾ ਤੇ ਕਿਹਾ ਕਿ 'ਉਹ ਹਾਲੇ ਬੱਚੇ ਹਨ।' ਉਨ੍ਹਾਂ ਨੇ ਰਾਸ਼ਟਰੀ ਚੋਣ ਤੋਂ ਪਹਿਲਾਂ ਰਾਹੁਲ ਦੇ ਘੱਟ ਤੋਂ ਘੱਟ ਆਮਦਨ ਵਾਅਦੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਮਮਤਾ ਨੇ ਕਿਹਾ, 'ਉਨ੍ਹਾਂ ਨੇ ਉਹੀ ਕਿਹਾ ਹੈ, ਜੋ ਮਹਿਸੂਸ ਕੀਤਾ, ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗੀ। ਉਹ ਹਾਲੇ ਬੱਚੇ ਹਨ। ਮੈਂ ਇਸ ਬਾਰੇ ਕੀ ਕਹਾਂਗੀ?' ਘੱਟ ਤੋਂ ਘੱਟ ਆਮਦਨ ਦੇ ਰਾਹੁਲ ਦੇ ਵਾਅਦੇ ਬਾਰੇ ਪੁੱਛੇ ਜਾਣ 'ਤੇ ਮਮਤਾ ਨੇ ਕਿਹਾ, 'ਉਨ੍ਹਾਂ ਨੇ ਇਕ ਐਲਾਨ ਕੀਤਾ ਹੈ ਤੇ ਸਾਡੇ ਲਈ ਇਸ 'ਤੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ।'
ਰਾਹੁਲ ਨੇ ਪਿਛਲੇ ਹਫਤੇ ਮਾਲਦਾ 'ਚ ਇਖ ਚੌਣ ਰੈਲੀ 'ਚ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤ੍ਰਿਣਮੁਲ ਕਾਂਗਰਸ ਮੁਖੀ ਆਪਣੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੇ ਹਨ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਸੀ ਕਿ ਬੰਗਾਲ 'ਚ ਕੋਈ ਬਦਲਾਅ ਨਹੀਂ ਹੋਇਆ ਤੇ ਮਮਤਾ ਦੇ ਕਾਰਜਕਾਲ 'ਚ ਸੂਬੇ 'ਚ ਕੋਈ ਵਿਕਾਸ ਨਹੀਂ ਹੋਇਆ।
ਤਾਮਿਲਨਾਡੂ : ਪਟਾਖਾ ਫੈਕਟਰੀ 'ਚ ਧਮਾਕਾ, 6 ਦੀ ਮੌਤ
NEXT STORY