ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦਾ ਅੱਜ ਯਾਨੀ ਸ਼ਨੀਵਾਰ ਨੂੰ 72ਵਾਂ ਜਨਮਦਿਨ ਹੈ। ਰਾਹੁਲ ਗਾਂਧੀ ਗੁਜਰਾਤ ਚੋਣ ਪ੍ਰਚਾਰ 'ਚ ਰੁਝੇ ਹੋਣ ਦੇ ਬਾਅਦ ਵੀ ਆਪਣੀ ਮਾਂ ਨੂੰ ਵਧਾਈ ਦੇਣ ਲਈ ਦਿੱਲੀ ਪੁੱਜੇ ਹਨ।
ਸੋਨੀਆ ਗਾਂਧੀ ਦੇ ਜਨਮ ਦਿਨ 'ਤੇ ਕਾਂਗਰਸ ਦਫ਼ਤਰ ਨੂੰ ਖੂਬ ਸਜਾਇਆ ਗਿਆ ਹੈ। ਸੋਨੀਆ ਲਈ ਰਾਹੁਲ ਗਾਂਧੀ ਨੇ ਇਕ ਦਿਨ ਪਹਿਲਾਂ ਮੋਗਲ ਧਾਮ ਮੰਦਰ ਦੇ ਟਰੱਸਟੀ ਨਾਲ ਸੋਨੀਆ ਦੀ ਗੱਲ ਕਰਵਾਈ। ਮੰਦਰ ਵੱਲੋਂ ਸੋਨੀਆ ਲਈ ਤੋਹਫਾ ਵੀ ਦਿੱਤਾ ਗਿਆ।
ਰਾਬਰਟ ਵਾਡਰਾ ਨੇ ਵੀ ਸੋਨੀਆ ਨੂੰ ਜਨਮਦਿਨ 'ਤੇ ਚੰਗੀ ਸਿਹਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਵਾਡਰਾ ਨੇ ਸੋਨੀਆ ਲਈ ਟਵੀਟ ਕਰਦੇ ਹੋਏ ਲਿਖਿਆ ਕਿ ਤੁਸੀਂ ਮੇਰੇ ਲਈ ਮਾਂ ਤੋਂ ਘੱਟ ਨਹੀਂ ਹੋ। ਤੁਸੀਂ ਹਮੇਸ਼ਾ ਬਿਹਤਰ ਸਲਾਹ ਦਿੱਤੀ ਹੈ ਅਤੇ ਬਹੁਤ ਪਿਆਰ ਦਿੱਤਾ ਹੈ।
ਚੰਬਾ-ਪਠਾਨਕੋਟ ਹਾਈਵੇ 'ਤੇ ਹਾਦਸਾ, 2 ਦੀ ਮੌਤ
NEXT STORY