ਨਵੀਂ ਦਿੱਲੀ- ਰਾਹੁਲ ਗਾਂਧੀ ਇਨ੍ਹੀਂ ਦਿਨੀਂ ਭਾਰਤ ਜੋੜੋ ਯਾਤਰਾ ’ਤੇ ਹਨ ਅਤੇ ਦੱਖਣੀ ਭਾਰਤ ਦੇ ਸੂਬਿਆਂ ਦਾ ਦੌਰਾ ਕਰ ਰਹੇ ਹਨ। ਬੀਤੇ ਕੱਲ ਯਾਨੀ ਕਿ 17 ਅਕਤੂਬਰ ਨੂੰ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਹੈ, ਅਜਿਹੇ ਵਿਚ ਇਹ ਸਵਾਲ ਖੜ੍ਹਾ ਹੋ ਰਿਹਾ ਕਿ ਕੀ ਰਾਹੁਲ ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਦੀ ਚੋਣ ’ਚ ਆਪਣੀ ਵੋਟ ਪਾਉਣਗੇ ਜਾਂ ਨਹੀਂ? ਇਸ ਸਵਾਲ ’ਤੇ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਚੋਣ ’ਚ ਜ਼ਰੂਰ ਵੋਟ ਪਾਉਣਗੇ।
ਰਾਹੁਲ ਕਰਨਾਟਕ ’ਚ ਬੇਲਾਰੀ ਦੇ ਸੰਗਨਾਕੱਲੂ ’ਚ ਵੋਟ ਪਾਉਣਗੇ। ਜੈਰਾਮ ਰਮੇਸ਼ ਨੇ ਕਿਹਾ ਕਿ ਗਾਂਧੀ ਦੇ ਵੋਟ ਪਾਉਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਟਕਲਬਾਜ਼ੀ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਭਾਰਤ ਯਾਤਰਾ ’ਚ ਸ਼ਾਮਲ ਹੋਰ ਡੈਲੀਗੇਟਸ ਨਾਲ ਕੱਲ ਸੰਗਨਾਕੱਲੂ ’ਚ ਵੋਟ ਪਾਉਣਗੇ। ਰਾਹੁਲ ਨਾਲ 40 ਹੋਰ ਭਾਰਤੀ ਯਾਤਰੀ ਵੋਟ ਪਾਉਣਗੇ, ਜੋ ਕਿ ਪੀ. ਸੀ. ਸੀ. ਡੈਲੀਗੇਟਸ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ 17 ਅਕਤੂਬਰ ਨੂੰ ਹੋਣੀ ਹੈ। ਪਾਰਟੀ ਦੀ ਭਾਰਤ ਜੋੜੀ ਯਾਤਰਾ, ਜੋ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚੱਲ ਰਹੀ ਹੈ। ਇਸ ਸਮੇਂ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਵਿਚ ਹੈ ਅਤੇ ਪਾਰਟੀ ਦੇ ਚੋਣ ਵਿਭਾਗ ਨੇ ਯਾਤਰਾ ਵਿਚ ਸ਼ਾਮਲ ਡੈਲੀਗੇਟਾਂ ਲਈ ਯਾਤਰਾ ਵਾਲੀ ਥਾਂ ’ਤੇ ਵੋਟਿੰਗ ਦੇ ਪ੍ਰਬੰਧ ਕੀਤੇ ਹਨ।
ਥਰੂਰ ਅਤੇ ਖੜਗੇ ਵਿਚਾਲੇ ਜੰਗ
ਕਾਂਗਰਸ ਪਾਰਟੀ ਦੇ ਪ੍ਰਧਾਨ ਲਈ ਸਿਰਫ਼ ਦੋ ਆਗੂ ਹੀ ਆਪਣੀ ਉਮੀਦਵਾਰੀ ਪੇਸ਼ ਕਰ ਰਹੇ ਹਨ। ਇਨ੍ਹਾਂ 'ਚੋਂ ਇਕ ਸ਼ਸ਼ੀ ਥਰੂਰ ਅਤੇ ਦੂਜਾ ਮਲਿਕਾਅਰਜੁਨ ਖੜਗੇ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਵੱਖ-ਵੱਖ ਸੂਬਿਆਂ ਵਿਚ ਚੋਣ ਪ੍ਰਚਾਰ ਕੀਤਾ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਖੜਗੇ ਗਾਂਧੀ ਪਰਿਵਾਰ ਦੇ ਪਸੰਦੀਦਾ ਉਮੀਦਵਾਰ ਹਨ। ਦੂਜੇ ਪਾਸੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਸ ਦੌੜ ਤੋਂ ਬਾਹਰ ਹਨ। ਅਜਿਹਾ 24 ਸਾਲ ਬਾਅਦ ਹੋਵੇਗਾ ਜਦੋਂ ਪ੍ਰਧਾਨ ਬਣਨ ਵਾਲਾ ਕੋਈ ਗਾਂਧੀ ਨਹੀਂ ਹੋਵੇਗਾ।
ਅਜੀਬ ਮਾਮਲਾ: ਦੇਸ਼ ਦਾ ਇਕ ਅਜਿਹਾ ਪਿੰਡ, ਜਿੱਥੇ ਬਾਂਦਰਾਂ ਦੇ ਨਾਂ ਹੈ ‘32 ਏਕੜ ਜ਼ਮੀਨ’
NEXT STORY