ਨਵੀਂ ਦਿੱਲੀ (ਏਜੰਸੀ) : ਦਿੱਲੀ ਪੁਲਸ ਨੇ ਸੀ. ਬੀ. ਆਈ. ਅਧਿਕਾਰੀ ਬਣ ਕੇ ਫ਼ਰਜ਼ੀ ਛਾਪੇ ਮਾਰ ਕੇ ਲੋਕਾਂ ਤੋਂ ਪੈਸੇ ਜਾਂ ਕੀਮਤੀ ਸਾਮਾਨ ਠੱਗਣ ਦੇ ਦੋਸ਼ ਹੇਠ ਰਾਸ਼ਟਰੀ ਰਾਜਧਾਨੀ ਅਤੇ ਮੁੰਬਈ ’ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਬਾਰ ਅਤੇ ਰੈਸਟੋਰੈਂਟ ਦੀ ਇਕ ਸਾਬਕਾ ਗਾਇਕਾ, ਇਕ ਸਾਬਕਾ ਬੈਂਕ ਮੁਲਾਜ਼ਮ ਅਤੇ ਹੋਟਲ ਚਲਾਉਣ ਵਾਲੀ ਇਕ ਔਰਤ ਸ਼ਾਮਲ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਚੀਨੀ ਦੀਆਂ ਕੀਮਤਾਂ 'ਚ ਭਾਰੀ ਉਛਾਲ; 50 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚੇ ਰੇਟ
ਰੋਹਿਣੀ ਜ਼ਿਲ੍ਹੇ ਦੇ ਡੀ. ਸੀ. ਪੀ. ਸ਼ਸ਼ਾਂਕ ਜਾਇਸਵਾਲ ਨੇ ਦੱਸਿਆ ਕਿ ਮੁਲਜ਼ਮ 11 ਅਗਸਤ ਨੂੰ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਸਥਿਤ ਇਕ ਘਰ ’ਚ ਕਾਲੇ ਕੱਪੜਿਆਂ ’ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਫ਼ਰਜ਼ੀ ਸੀ. ਬੀ. ਆਈ. ਪਛਾਣ ਪੱਤਰ ਵਿਖਾ ਕੇ ਇਕ ਕਾਰੋਬਾਰੀ ਅਤੇ ਉਨ੍ਹਾਂ ਦੀ ਮਾਂ ਨੂੰ ਛਾਪੇਮਾਰੀ ਦੀ ਧਮਕੀ ਦਿੱਤੀ। ਹਾਲਾਂਕਿ, ਗੁਆਂਢੀਆਂ ਦੇ ਦਖਲ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਛਾਣ ਪੱਤਰਾਂ ’ਤੇ ਸਵਾਲ ਉਠਾਉਣ ਤੋਂ ਬਾਅਦ ਮੁਲਜ਼ਮ ਉੱਥੋਂ ਚਲੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 7 ਲੋਕਾਂ ਦੀ ਪਛਾਣ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਆਸਿਫ਼ਾ (29), ਬਾਰ ਅਤੇ ਰੈਸਟੋਰੈਂਟ ’ਚ ਸਾਬਕਾ ਗਾਇਕਾ ਪੂਜਾ ਅਗਰਵਾਲ, ਬੈਂਕ ਦੇ ਸਾਬਕਾ ਮੁਲਾਜ਼ਮ ਕੁਲਦੀਪ ਸ਼ਰਮਾ (63), ਇਲੈਕਟ੍ਰਾਨਿਕਸ ਸਾਮਾਨ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਚੰਦਰ ਪ੍ਰਕਾਸ਼ ਸ਼ਰਮਾ (38) ਅਤੇ ਸ਼ੁਭਮ ਉਰਫ਼ ਗੋਲੂ (25), ਰਾਜਵੀਰ ਸਿੰਘ (21) ਤੇ ਨਿਤਿਨ ਸ਼ਰਮਾ (30) ਵਜੋਂ ਹੋਈ ਹੈ। ਜਾਇਸਵਾਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੀ. ਸੀ. ਟੀ. ਵੀ. ਫੁਟੇਜ, ਇਲੈਕਟ੍ਰਾਨਿਕ ਸਬੂਤਾਂ, ਤਕਨੀਕੀ ਨਿਗਰਾਨੀ ਅਤੇ ਸ਼ਿਕਾਇਤਕਰਤਾ ਦੇ ਪਿਤਾ ਨੂੰ ਭੇਜੇ ਗਏ ਫ਼ਰਜ਼ੀ ਸੀ. ਬੀ. ਆਈ. ਨੋਟਿਸ ਦੇ ਵਿਸ਼ਲੇਸ਼ਣ ਰਾਹੀਂ ਸੁਲਝਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਅਲੀ ਨੋਟਾਂ ਦੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼, ਕਾਂਗਰਸ ਬੁਲਾਰੇ ਦੇ ਪੁੱਤਰ ਸਮੇਤ 4 ਗ੍ਰਿਫ਼ਤਾਰ
NEXT STORY