ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਆਰ.ਐੱਸ. ਨੀਰਜ ਸਿੰਘ ਤੇ ਹੋਰਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ 'ਚ ਕੋਲਕਾਤਾ, ਮੁੰਬਈ ਤੇ ਪਟਨਾ 'ਚ 2-2 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਉਥੇ ਹੀ ਈ.ਡੀ. ਨੇ ਇਸ ਦੌਰਾਨ ਕਈ ਸੰਪਤੀਆਂ ਦੇ ਦਸਤਾਵੇਜ਼ ਬੈਂਕ ਖਾਤੇ ਅਤੇ ਨਿਵੇਸ਼ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਹਨ।
ਆਈ.ਆਰ.ਐੱਸ. ਨੀਰਜ ਸਿੰਘ ਖਿਲਾਫ ਕੋਲਕਾਤਾ ਪੁਲਸ ਦੀ ਐੱਫ.ਆਈ.ਆਰ. ਦੇ ਆਧਾਰ 'ਤੇ ਈ.ਡੀ. ਜਾਂਚ ਕਰ ਰਹੀ ਹੈ। ਦੋਸ਼ ਹੈ ਕਿ ਆਈ.ਆਰ.ਐੱਸ. ਤੇ ਹੋਰਾਂ ਨੇ ਆਪਣੇ ਅਧਿਕਾਰਕ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਸਹਿਯੋਗੀਆਂ ਦੇ ਨਾਂ 'ਤੇ ਭਾਰੀ ਧਨ ਇਕੱਠਾ ਕੀਤਾ।
ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਓਡ-ਈਵਨ ਯੋਜਨਾ ਦਾ ਕੀਤਾ ਵਿਰੋਧ
NEXT STORY