ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੁੱਲ 117 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਤੱਕ ਦਰਮਿਆਨੀ ਹੜ੍ਹ ਦੀ ਚੇਤਾਵਨੀ ਦਿੱਤੀ ਹੈ।
ਸੂਬੇ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਜਾਰੀ ਰਹੀ ਅਤੇ ਗੁਲੇਰ ਵਿੱਚ ਵੀਰਵਾਰ ਸ਼ਾਮ ਤੋਂ ਸਭ ਤੋਂ ਵੱਧ 64.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਇਸ ਤੋਂ ਬਾਅਦ ਪਾਲਮਪੁਰ (46.4 ਮਿਲੀਮੀਟਰ), ਧਰਮਸ਼ਾਲਾ (41 ਮਿਲੀਮੀਟਰ), ਸਾਲਾਪਰ (27.1 ਮਿਲੀਮੀਟਰ), ਚੋਪਾਲ (21.4 ਮਿਲੀਮੀਟਰ), ਸਾਂਗਲਾ (20.8 ਮਿਲੀਮੀਟਰ), ਕਲਪਾ (20.3 ਮਿਲੀਮੀਟਰ) ਅਤੇ ਨੈਨਾ ਦੇਵੀ (18.4 ਮਿਲੀਮੀਟਰ) ਦਾ ਸਥਾਨ ਰਿਹਾ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸਈਓਸੀ) ਦੇ ਅਨੁਸਾਰ, ਸ਼ਿਮਲਾ ਵਿਚ 81, ਮੰਡੀ ਵਿਚ 21, ਕਾਂਗੜਾ ਵਿੱਚ 10, ਕੁੱਲੂ ਵਿੱਚ ਤਿੰਨ ਅਤੇ ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕਾਂ ਬੰਦ ਹਨ। ਐੱਸਈਓਸੀ ਨੇ ਦੱਸਿਆ ਕਿ ਸੂਬੇ ਵਿੱਚ ਮੀਂਹ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਆਮ ਨਾਲੋਂ 20 ਫੀਸਦੀ ਘੱਟ ਬਾਰਿਸ਼ ਹੋਈ ਹੈ। ਰਾਜ ਵਿੱਚ ਔਸਤ 682.4 ਮਿਲੀਮੀਟਰ ਦੇ ਮੁਕਾਬਲੇ 545.2 ਮਿਲੀਮੀਟਰ ਬਾਰਿਸ਼ ਹੋਈ ਹੈ। ਅਧਿਕਾਰੀਆਂ ਮੁਤਾਬਕ 27 ਜੂਨ ਤੋਂ ਵੀਰਵਾਰ (12 ਸਤੰਬਰ) ਤੱਕ ਮਾਨਸੂਨ ਸੀਜ਼ਨ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ 'ਚ 165 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 1,323 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਅਸਤੀਫਾ ਦੇਣ ਦੀ ਮਮਤਾ ਦੀ ਪੇਸ਼ਕਸ਼ ਡਰਾਮਾ : ਭਾਜਪਾ
NEXT STORY