ਚਿਤੌੜਗੜ੍ਹ- ਰਾਜਸਥਾਨ ’ਚ ਚਿਤੌੜਗੜ੍ਹ ਜ਼ਿਲ੍ਹੇ ਦੇ ਗੰਗਰਾਰ ’ਚ ਇਕ ਨੌਜਵਾਨ ਦੀ ਸਿਰ ਵੱਢੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਖ਼ੁਲਾਸਾ ਕਰਦਿਆਂ ਕਤਲ ਦੇ ਮੁਲਜ਼ਮ ’ਚ ਮ੍ਰਿਤਕ ਦੀ ਸਕੀ ਭੈਣ ਅਤੇ ਉਸ ਦੇ ਪ੍ਰੇਮੀ ਸਮੇਤ ਨਾਬਾਲਗ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਸ਼ਿਵਲਾਲ ਮੀਣਾ ਨੇ ਦੱਸਿਆ ਕਿ ਕਸਬੇ ’ਚ ਕਿਲ੍ਹੇ ਦੀ ਪਹਾੜੀ ਦੇ ਪਿੱਛੇ ਸਥਿਤ ਇਕ ਖੂਹ ’ਚੋਂ ਪੁਲਸ ਨੂੰ ਇਕ ਨੌਜਵਾਨ ਦਾ ਧੜ ਮਿਲਿਆ ਸੀ ਅਤੇ ਦੂਜੇ ਦਿਨ ਸਿਰ ਵੀ ਮਿਲ ਗਿਆ। ਜਿਸ ਦੀ ਸ਼ਨਾਖ਼ਤ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਗਰੋਠ ਵਾਸੀ ਮਹਿੰਦਰ ਰਾਇਕਾ ਦੇ ਰੂਪ ’ਚ ਹੋਈ ਹੈ। ਮ੍ਰਿਤਕ ਗੰਗਰਾਰ ਦੇ ਨੇੜੇ ਭਟਖੇੜਾ ਸਥਿਤ ਆਪਣੇ ਘਰ ਮਾਂ ਅਤੇ ਦੋ ਭੈਣਾਂ ਨਾਲ ਰਹਿੰਦਾ ਸੀ ਅਤੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਬਹੁਪੱਖੀ ਹੁਨਰ ਦਾ ਮਾਲਕ ਹੈ ਇਹ ਮੁੰਡਾ, 16 ਸਾਲ ਦੀ ਉਮਰ ’ਚ ਪੋਸਟ ਗ੍ਰੈਜੂਏਸ਼ਨ ਕਰ ਰਚਿਆ ਇਤਿਹਾਸ
ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਦੀ ਭੈਣ ਤਨੂੰ ਉਰਫ਼ ਤਨਿਸ਼ਕਾ ਦਾ ਪ੍ਰੇਮ ਪ੍ਰਸੰਗ ਗੰਗਰਾਰ ਵਾਸੀ ਮਹਾਵੀਰ ਧੋਬੀ ਨਾਲ ਸੀ, ਜਿਸ ’ਤੇ ਭਰਾ ਮਹਿੰਦਰ ਨੂੰ ਇਤਰਾਜ਼ ਸੀ। ਹਾਲ ਹੀ ’ਚ ਉਸ ਦੀ ਕੁੜਮਾਈ ਉਜੈਨ ’ਚ ਕਰ ਦਿੱਤੀ ਸੀ ਅਤੇ ਫਰਵਰੀ ’ਚ ਵਿਆਹ ਵੀ ਤੈਅ ਕਰ ਦਿੱਤਾ ਗਿਆ ਸੀ। ਤਨੂੰ ਨੇ ਇਹ ਗੱਲ ਆਪਣੇ ਪ੍ਰੇਮੀ ਨੂੰ ਦੱਸ ਭਰਾ ਨੂੰ ਰਸਤੇ ’ਚੋਂ ਹਟਾਉਣ ਦੀ ਗੱਲ ਆਖੀ।
ਬੀਤੀ 16 ਨਵੰਬਰ ਨੂੰ ਭੈਣ ਨੇ ਆਪਣੇ ਇਕ ਰਿਸ਼ਤੇਦਾਰੀ ’ਚ ਕੋਟਾ ਤੋਂ ਚਿਤੌੜ ਆ ਕੇ ਆਪਣੇ ਭਰਾ ਨੂੰ ਫੋਨ ’ਤੇ ਉਸ ਨੂੰ ਲੈਣ ਆਉਣ ਲਈ ਕਿਹਾ। ਇਹ ਗੱਲ ਯੋਜਨਾ ਮੁਤਾਬਕ ਉਸ ਨੇ ਆਪਣੇ ਪ੍ਰੇਮੀ ਮਹਾਵੀਰ ਨੂੰ ਦੱਸ ਦਿੱਤੀ, ਜਿਸ ਨੇ ਰਸਤੇ ਵਿਚ ਆਪਣੇ ਇਕ ਸਾਥੀ ਮਹਿੰਦਰ ਧੋਬੀ ਨਾਲ ਮਿਲ ਕੇ ਅਗਵਾ ਕਰ ਲਿਆ ਅਤੇ ਬਿਜਲੀ ਦੀ ਤਾਰ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿਚ ਲਾਸ਼ ’ਤੇ ਵਜ਼ਨਦਾਰ ਪੱਥਰ ਬੰਨ੍ਹ ਖੂਹ ’ਚ ਸੁੱਟ ਦਿੱਤੀ। ਪਾਣੀ ’ਚ ਗੱਲਣ ਕਾਰਨ ਸਿਰ ਵੱਖ ਹੋ ਗਿਆ ਸੀ, ਜੋ ਦੂਜੇ ਦਿਨ ਮਿਲੀ ਸੀ। ਮ੍ਰਿਤਕ ਟਰੱਕ ਡਰਾਈਵਰ ਸੀ ਅਤੇ ਕਈ ਦਿਨਾਂ ਤੱਕ ਘਰ ਨਹੀਂ ਆਉਂਦਾ ਸੀ ਇਸ ਲਈ ਰਿਪੋਰਟ ਵੀ ਨਹੀਂ ਲਿਖਵਾਈ ਸੀ।
ਇਹ ਵੀ ਪੜ੍ਹੋ- ਆਪਣੀ ਗੰਦੀ ਕਰਤੂਤ ਲੁਕਾਉਣ ਲਈ ਪਿਓ ਨੇ ਪਹਿਲਾਂ ਪੁੱਤ ਦੇ ਹੱਥ ਵੱਢ ਬੋਰਵੈੱਲ 'ਚ ਸੁੱਟੇ, ਫਿਰ ਕਰ ਦਿੱਤਾ ਕਤਲ
ਮੁੱਖ ਦੋਸ਼ੀ ਤਨੂੰ ਅਤੇ ਮਹਿੰਦਰ ਨੇ ਪੁਲਸ ਨੂੰ ਦੱਸਿਆ ਕਿ ਕਤਲ ਕਰ ਸਬੂਤ ਮਿਟਾਉਣ ਦੀ ਸਾਰੀ ਯੋਜਨਾ ਦ੍ਰਿਸ਼ਯਮ ਫਿਲਮ ਵੇਖ ਕੇ ਬਣਾਈ। ਜਿਸ ਮੁਤਾਬਕ ਪ੍ਰੇਮੀ ਮਹਾਵੀਰ ਨੇ ਘਟਨਾ ਦੇ ਦਿਨ ਆਪਣਾ ਮੋਬਾਈਲ ਫੋਨ ਬੰਦ ਰੱਖਿਆ ਅਤੇ ਲਾਸ਼ ਨੂੰ ਟਿਕਾਣੇ ਲਾ ਕੇ ਉਹ ਮੰਦਸੌਰ ਚਲਾ ਗਿਆ ਅਤੇ ਉੱਥੋਂ ਆਪਣਾ ਮੋਬਾਈਲ ਫੋਨ ਆਨ ਕਰਨ ਮਗਰੋਂ ਟਰੇਨ ’ਚ ਬੈਠ ਕੇ ਚਿਤੌੜਗੜ੍ਹ ਆ ਗਿਆ। ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਨਾਬਾਲਗ ਦੋਸਤ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ।
ਛੱਤੀਸਗੜ੍ਹ ਕੋਲਾ ਘਪਲਾ : CM ਦੇ ਉੱਪ ਸਕੱਤਰ, ਇਕ IAS ਅਧਿਕਾਰੀ ਤੇ ਹੋਰਾਂ ਦੀਆਂ ਜਾਇਦਾਦਾਂ ਕੁਰਕ
NEXT STORY