ਜੈਪੁਰ- ਰਾਜਸਥਾਨ 'ਚ ਕੋਰੋਨਾ ਇਨਫੈਕਸ਼ਨ ਦੇ 173 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ ਬੁੱਧਵਾਰ ਨੂੰ 21 ਹਜ਼ਾਰ 577 ਹੋ ਗਈ, ਜਦੋਂ ਕਿ 6 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 478 ਹੋ ਗਈ ਹੈ। ਮੈਡੀਕਲ ਡਾਇਰੈਕਟੋਰੇਟ ਵਲੋਂ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਮਾਮਲੇ ਅਲਵਰ 'ਚ 81, ਰਾਜਧਾਨੀ ਜੈਪੁਰ 'ਚ 34, ਕੋਟਾ 'ਚ 12, ਭੀਲਵਾੜਾ 'ਚ 11, ਰਾਜਸਮੰਦ 10, ਬੀਕਾਨੇਰ ਅਤੇ ਨਾਗੌਰ 'ਚ 8-8, ਚੁਰੂ 'ਚ 3, ਅਜਮੇਰ, ਉਦੇਪੁਰ 'ਚ 2-2, ਡੂੰਗਰਪੁਰ ਅਤੇ ਝਾਲਾਵਾੜ 'ਚ ਇਕ-ਇਕ ਨਵਾਂ ਕੋਰੋਨਾ ਮਰੀਜ਼ ਸਾਹਮਣੇ ਆਇਆ ਹੈ।
ਸੂਤਰਾਂ ਨੇ ਦੱਸਿਆ ਕਿ ਸੂਬੇ 'ਚ ਇਸ ਦੌਰਾਨ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਸ 'ਚ ਜੈਪੁਰ 'ਚ 2, ਬੀਕਾਨੇਰ, ਦੌਸਾ, ਜੋਧਪੁਰ ਅਤੇ ਸਵਾਈ ਮਾਧੋਪੁਰ 'ਚ ਇਕ-ਇਕ ਮੌਤ ਸ਼ਾਮਲ ਹੈ। ਸੂਬੇ 'ਚ ਹੁਣ ਤੱਕ 9 ਲੱਖ 40 ਹਜ਼ਾਰ 758 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 21 ਹਜ਼ਾਰ 577 ਪਾਜ਼ੇਟਿਵ ਆਏ, ਉੱਥੇ ਹੀ 9 ਲੱਖ 15 ਹਜ਼ਾਰ 326 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸੂਬੇ 'ਚ ਸਰਗਰਮ ਮਾਮਲੇ 4516 ਹਨ। ਸੂਬੇ 'ਚ 16583 ਮਰੀਜ਼ ਠੀਕ ਹੋ ਚੁਕੇ ਹਨ, ਜਿਸ 'ਚ 16208 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।
6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ 'ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ
NEXT STORY