ਜੈਪੁਰ- ਰਾਜਸਥਾਨ 'ਚ 66 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਵੀਰਵਾਰ ਨੂੰ ਇਸ ਦੀ ਗਿਣਤੀ ਵਧ ਕੇ 4394 ਪਹੁੰਚ ਗਈ ਹੈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 122 ਹੋ ਗਈ ਹੈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 13, ਉਦੇਪੁਰ 'ਚ 20, ਨਾਗੌਰ 'ਚ 16, ਜੋਧਪੁਰ 'ਚ 7, ਜਾਲੋਰ 'ਚ 2, ਸੀਕਰ 3, ਅਜਮੇਰ 2, ਅਲਵਰ, ਕਰੌਲੀ ਅਤੇ ਕੋਟਾ 'ਚ ਇਕ-ਇਕ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਅੱਜ ਜੈਪੁਰ ਦੇ ਰਾਮਗੰਜ ਖੇਤਰ ਵਾਸੀ 63 ਸਾਲਾ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਵਾਸੀ 2 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਹ ਦੋਵੇਂ ਮਰੀਜ਼ ਜੈਪੁਰ ਦੇ ਐੱਸ.ਐੱਮ.ਐੱਸ. ਹਸਪਤਾਲ 'ਚ ਭਰਤੀ ਸਨ।
ਸੂਬੇ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ 122 ਲੋਕਾਂ ਦੀ ਮੌਤ ਹੋ ਗਈ ਹੈ। ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 237, ਅਲਵਰ 'ਚ 33, ਬਾਂਸਵਾੜਾ 'ਚ 68, ਬਾਂਰਾ 3, ਬਾੜਮੇਰ 'ਚ 8, ਭਰਤਪੁਰ 'ਚ 121, ਭੀਲਵਾੜਾ 'ਚ 43, ਬੀਕਾਨੇਰ 'ਚ 40, ਚਿਤੌੜਗੜ੍ਹ 'ਚ 142, ਚੁਰੂ 'ਚ 27, ਦੌਸਾ 28, ਧੌਲਪੁਰ 'ਚ 24, ਅਲਵਰ 'ਚ 33, ਹਨੂੰਮਾਨਗੜ੍ਹ 'ਚ 12, ਜੈਪੁਰ 'ਚ 1355, ਜੈਸਲਮੇਰ 'ਚ 41, ਜਾਲੋਰ 'ਚ 44, ਝਾਲਾਵਾੜ 47, ਝੁੰਝੁਨੂੰ 'ਚ 47, ਜੋਧਪੁਰ 'ਚ 926, ਬੀ.ਐੱਸ.ਐੱਫ. 42, ਕਰੌਲੀ 'ਚ 8, ਕੋਟਾ 'ਚ 270, ਨਾਗੌਰ 'ਚ 155, ਪਾਲੀ 'ਚ 95, ਪ੍ਰਤਾਪਗੜ੍ਹ 'ਚ 4, ਰਾਜਸਮੰਦ 26, ਸਵਾਈ ਮਾਧੋਪੁਰ 'ਚ 16, ਸਿਰੋਹੀ11, ਸੀਕਰ 11, ਟੋਂਕ 'ਚ 144, ਉਦੇਪੁਰ 'ਚ 277 ਇਨਫੈਕਟਡ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ ਇਕ ਲੱਖ 94 ਹਜ਼ਾਪ 683 ਸੈਂਪਲ ਲਏ, ਜਿਨ੍ਹਾਂ 'ਚੋਂ 4394 ਪਾਜ਼ੇਟਿਵ, ਇਕ ਲੱਖ 86 ਹਜ਼ਾਰ 123 ਨੈਗੇਟਿਵ ਅਤੇ 4 ਹਜ਼ਾਰ ਦੇ ਕਰੀਬ ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਵਿਦੇਸ਼ ਭੇਜੇ ਜਾ ਰਹੇ ਸਨ 5 ਲੱਖ ਮਾਸਕ ਤੇ ਸੈਨੇਟਾਈਜ਼ਰ, ਕਸਟਮ ਵਿਭਾਗ ਨੇ ਕੀਤੇ ਜ਼ਬਤ
NEXT STORY