ਜੈਪੁਰ- ਰਾਜਸਥਾਨ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਅੱਜ ਸਵੇਰੇ ਯਾਨੀ ਐਤਵਾਰ ਸਵੇਰੇ 76 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 8700 ਪਹੁੰਚ ਗਈ, ਉੱਥੇ ਹੀ ਇਕ ਵਿਅਕਤੀ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 195 ਹੋ ਗਈ। ਮੈਡੀਕਲ ਵਿਭਾਗ ਦੀ ਪ੍ਰਾਪਤ ਰਿਪੋਰਟ ਅਨੁਸਾਰ ਐਤਵਾਰ ਸਵੇਰੇ ਪ੍ਰਦੇਸ਼ 'ਚ ਕੋਰੋਨਾ ਦੇ 76 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 8693 ਹੋ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵਧ 21 ਮਾਮਲੇ ਜੈਪੁਰ 'ਚ ਸਾਹਮਣੇ ਆਏ ਹਨ, ਜਿਸ ਨਾਲ ਜੈਪੁਰ 'ਚ ਕੋਰਨਾ ਮਰੀਜ਼ਾਂ ਦੀ ਗਿਣਤੀ 1982 ਪਹੁੰਚ ਗਈ। ਇਸੇ ਤਰ੍ਹਾਂ ਝਾਲਾਵਾੜ 'ਚ 14 ਨਵੇਂ ਮਾਮਲੇ ਸਾਹਮਣੇ ਆਏ ਅਤੇ ਉੱਥੇ ਇਨ੍ਹਾਂ ਦੀ ਗਿਣਤੀ 263 ਹੋ ਗਈ। ਇਸ ਤੋਂ ਇਲਾਵਾ ਭਰਤਪੁਰ 'ਚ 12, ਝੁੰਝੁਨੂੰ 'ਚ 7, ਕੋਟਾ 'ਚ 6, ਰਾਜਸਮੰਦ ਅਤੇ ਧੌਲਪੁਰ 'ਚ 5-5, ਅਜਮੇਰ 'ਚ 3, ਉਦੇਪੁਰ 'ਚ 2 ਅਤੇ ਟੋਂਕ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਭਰਤਪੁਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 247, ਝੁੰਝੁਨੂੰ 'ਚ 131, ਕੋਟਾ 'ਚ 458, ਰਾਜਸਮੰਦ 'ਚ 140, ਧੌਲਪੁਰ 'ਚ 58, ਅਜਮੇਰ 'ਚ 339 ਅਤੇ ਉਦੇਪੁਰ 'ਚ 543 ਪਹੁੰਚ ਗਈ। ਪ੍ਰਦੇਸ਼ 'ਚ ਹੁਣ ਤੱਕ ਜੋਧਪੁਰ 'ਚ 1476, ਪਾਲੀ 'ਚ 455, ਨਾਗੌਰ 446, ਡੂੰਗਰਪੁਰ 356, ਅਲਵਰ 'ਚ 53, ਬਾਂਸਵਾੜਾ 85, ਬਾਰਾਂ, 15, ਬਾੜਮੇਰ 99, ਭੀਲਵਾੜਾ 140, ਬੀਕਾਨੇਰ 104, ਬੂੰਦੀ 2, ਚਿਤੌੜਗੜ੍ਹ 176, ਚੁਰੂ 104, ਗੰਗਾਨਗਰ 6, ਹਨੂੰਮਾਨਗੜ੍ਹ 30, ਜੈਸਲਮੇਰ 74, ਜਾਲੋਰ 162, ਕਰੌਲੀ 16, ਪ੍ਰਤਾਪਗੜ੍ਹ 13, ਸਵਾਈਮਾਧੋਪੁਰ 20, ਸੀਕਰ 202 ਅਤੇ ਸਿਰੋਹੀ 'ਚ 157 ਕੋਰੋਨਾ ਮਾਮਲੇ ਸਾਹਮਣੇ ਆ ਚੁਕੇ ਹਨ। ਸੂਬੇ 'ਚ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 194 ਪਹੁੰਚ ਗਈ। ਸੂਬੇ 'ਚ ਹੁਣ ਤੱਕ 5772 ਮਰੀਜ਼ ਠੀਕ ਵੀ ਹੋ ਚੁਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 5099 ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ। ਪ੍ਰਦੇਸ਼ 'ਚ ਕੋਰੋਨਾ ਜਾਂਚ ਲਈ 3 ਲੱਖ 95 ਹਜ਼ਾਰ 490 ਸੈਂਪਲ ਪ੍ਰਾਪਤ ਹੋਏ, ਉਨ੍ਹਾਂ 'ਚੋਂ 3 ਲੱਖ 82 ਹਜ਼ਾਰ 315 ਦੀ ਰਿਪੋਰਟ ਨੈਗੇਟਿਵ ਮਿਲੀ ਹੈ, ਜਦੋਂ ਕਿ 4482 ਦੀ ਰਿਪੋਰਟ ਆਉਣੀ ਬਾਕੀ ਹੈ।
ਕੋਰੋਨਾ ਦੀ ਆਫਤ 'ਚ ਟਰੇਨ 'ਚ ਸਵਾਰ ਪ੍ਰਵਾਸੀਆਂ ਦਾ ਢਿੱਡ ਭਰ ਰਹੇ ਨੇ ਗੋਰਖਪੁਰ ਦੇ ਨੌਜਵਾਨ
NEXT STORY