ਸ਼੍ਰੀਗੰਗਾਨਗਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਰਾਜਿਆਸਰ ਥਾਣਾ ਖੇਤਰ 'ਚ ਛੱਤਰਗੜ੍ਹ ਮਾਰਗ 'ਤੇ ਫ਼ੌਜ ਦੀ ਇਕ ਜਿਪਸੀ ਪਲਟਣ ਨਾਲ ਉਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਤਿੰਨ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 5 ਜਵਾਨ ਜ਼ਖਮੀ ਹੋ ਗਏ। ਥਾਣਾ ਇੰਚਾਰਜ ਵਿਕਰਮ ਤਿਵਾੜੀ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਸੂਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਿਆਸਰ ਥਾਣਾ ਖੇਤਰ 'ਚ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ ਰਾਜਿਆਸਰ ਛੱਤਰਗੜ੍ਹ ਮਾਰਗ 'ਤੇ ਇੰਦਰਾ ਗਾਂਧੀ ਨਹਿਰ ਬੁਰਜੀ ਨੰਬਰ 330 ਕੋਲ ਇਹ ਹਾਦਸਾ ਹੋਇਆ। ਫ਼ੌਜ ਦੀ 47 ਆਰਮਡ ਰੇਜੀਮੈਂਟ (ਬਠਿੰਡਾ, ਪੰਜਾਬ) ਦੇ 8 ਜਵਾਨ ਜਿਪਸੀ 'ਚ ਜਾ ਰਹੇ ਸਨ। ਅਚਾਨਕ ਜਿਪਸੀ ਬੇਕਾਬੂ ਹੋ ਕੇ ਪਲਟਦੇ ਹੋਏ ਸੜਕ ਕਿਨਾਰੇ ਝਾੜੀਆਂ 'ਚ ਜਾ ਡਿੱਗੀ। ਇਸ ਤੋਂ ਬਾਅਦ ਜਿਪਸੀ 'ਚ ਅੱਗ ਲੱਗ ਗਈ। ਜਵਾਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪਤਨੀ ਅਤੇ ਬੱਚਿਆਂ ਦਾ ਕਤਲ ਕੇ ਲਾਸ਼ਾਂ ਘਰ 'ਚ ਹੀ ਦਫ਼ਨਾਈਆਂ, ਇਸ ਤਰ੍ਹਾਂ ਹੋਇਆ ਖੁਲਾਸਾ
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਨੇੜੇ-ਤੇੜੇ ਦੇ ਲੋਕ ਜਿਪਸੀ ਪਲਟਣ ਦੀ ਆਵਾਜ਼ ਸੁਣ ਕੇ ਅਤੇ ਅੱਗ ਦੀਆਂ ਲਪਟਾਂ ਉਠਦੀਆਂ ਦੇਖ ਦੌੜ ਕੇ ਆਏ। ਪਿੰਡ ਵਾਸੀਆਂ ਨੇ 5 ਜਵਾਨਾਂ ਨੂੰ ਬਾਹਰ ਕੱਢਿਆ ਜਾ ਸਕਿਆ। ਇਨ੍ਹਾਂ ਦੀ ਸੜਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੂਬੇਦਾਰ ਏ ਮੈਮੇਜਰ, ਹੈੱਡ ਕਾਂਸਟੇਬਲ ਦੇਵ ਕੁਮਾਰ ਅਤੇ ਹੌਲਦਾਰ ਐੱਸ.ਕੇ. ਸ਼ੁਕਲਾ ਦੇ ਰੂਪ 'ਚ ਹੋਈ ਹੈ। ਜ਼ਖਮੀਆਂ 'ਚ ਐੱਸ.ਕੇ. ਪ੍ਰਜਾਪਤੀ (35), ਅੰਕਿਤ ਬਾਜਪਾਈ (34), ਉਮੇਸ਼ ਯਾਦਵ (27), ਅਸ਼ੋਕ ਓਝਾ (28), ਬੱਬਲੂ (27) ਸ਼ਾਮਲ ਹਨ। ਐਮਰਜੈਂਸੀ ਸੇਵਾ 108 ਦੀ ਐਂਬੂਲੈਂਸ ਨਾਲ ਜ਼ਖਮੀਆਂ ਨੂੰ ਸੂਰਤਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੁਲਸ ਸੂਤਰਾਂ ਨੇ ਦੱਸਆ ਕਿ ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਭਿਆਨਕ ਅੱਗ ਲੱਗੀ ਦੇਖ ਅੱਗ ਬੁਝਾਊ ਵਿਭਾਗ ਨੂੰ ਫੋਨ ਕੀਤਾ। ਫ਼ੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉੱਥੇ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਹਾਦਸੇ 'ਚ ਫ਼ੌਜ ਦੀ ਜਿਪਸੀ ਪਲਟਣ ਅਤੇ ਅੱਗ ਲੱਗਣ ਨਾਲ ਤਿੰਨ ਜਵਾਨਾਂ ਦੀ ਮੌਤ 'ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ 'ਚ 3 ਦੋਸ਼ੀਆਂ ਨੂੰ ਸੁਣਵਾਈ ਗਈ ਫਾਂਸੀ ਦੀ ਸਜ਼ਾ
ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’
NEXT STORY