ਭਦੋਹੀ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਕੇ ਲਾਸ਼ਾਂ ਘਰ 'ਚ ਹੀ ਦਫ਼ਨਾ ਕੇ ਦੌੜੇ ਦੋਸ਼ੀ ਨੂੰ ਪੁਲਸ ਨੇ ਭਦੋਹੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ। ਪਾਨੀਪਤ ਪੁਲਸ ਦੀ ਅਪਰਾਧ ਸ਼ਾਖਾ ਦੇ 8 ਮੈਂਬਰਾਂ ਦੀ ਇਕ ਟੀਮ ਬੁੱਧਵਾਰ ਨੂੰ ਹੀ ਭਦੋਹੀ ਸ਼ਹਿਰ ਕੋਤਵਾਲੀ ਪਹੁੰਚੀ ਸੀ। ਇੱਥੇ ਕੋਤਵਾਲੀ 'ਚ ਇੰਸਪੈਕਟਰ ਚਿਤਰਕੂਟ ਪੁਰੀ ਨੇ ਦੱਸਿਆ ਕਿ ਮੂਲ ਰੂਪ ਨਾਲ ਮੁਜ਼ੱਫਰਨਗਰ ਜ਼ਿਲ੍ਹੇ ਦੇ ਜਾਗਾਹੇੜੀ ਵਾਸੀ ਅਹਿਸਾਨ 'ਤੇ ਦੋਸ਼ ਹੈ ਕਿ ਉਸ ਨੇ ਪਾਨੀਪਤ ਸਥਿਤ ਸ਼ਿਵਨਗਰ ਦੇ ਵਾਰਡ ਨੰਬਰ 6 'ਚ ਆਪਣੀ ਪਤਨੀ ਅਤੇ 2 ਬੱਚਿਆਂ (10 ਅਤੇ 14 ਸਾਲ) ਦਾ ਕਤਲ ਕਰ ਕੇ ਤਿੰਨਾਂ ਦੀਆਂ ਲਾਸ਼ਾਂ ਘਰ 'ਚ ਦਫਨਾ ਦਿੱਤੀਆਂ ਸਨ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ 'ਚ 3 ਦੋਸ਼ੀਆਂ ਨੂੰ ਸੁਣਵਾਈ ਗਈ ਫਾਂਸੀ ਦੀ ਸਜ਼ਾ
ਕੀੜੀਆਂ ਦੀ ਭਰਮਾਰ ਹੋਣ 'ਤੇ ਸ਼ੁਰੂ ਕੀਤੀ ਖੋਦਾਈ
ਉਨ੍ਹਾਂ ਨੇ ਦੱਸਿਆ ਕਿ ਅਹਿਸਾਨ ਉਸ ਮਕਾਨ ਨੂੰ ਜਗਦੀਸ਼ਪੁਰ ਦੇ ਪਵਨ ਨਾਂ ਦੇ ਇਕ ਵਿਅਕਤੀ ਨੂੰ 3 ਸਾਲ ਪਹਿਲਾਂ ਵੇਚ ਕੇ ਫਰਾਰ ਹੋ ਗਿਆ ਸੀ। ਚਿਤਰਕੂਟ ਪੁਰੀ ਨੇ ਪਾਨੀਪਤ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ ਪਵਨ ਦੇ ਘਰੋਂ ਕੀੜੀਆਂ ਦੀ ਭਰਮਾਨ ਹੋਣ 'ਤੇ ਉਨ੍ਹਾਂ ਨੇ ਖੋਦਾਈ ਕਰਵਾਉਣੀ ਸ਼ੁਰੂ ਕੀਤੀ, ਜਿੱਥੋਂ ਇਕ ਜਨਾਨੀ ਅਤੇ 2 ਬੱਚਿਆਂ ਦੇ ਕੰਕਾਲ ਮਿਲੇ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ: ਅਦਾਲਤ ਨੇ 2 ਨੂੰ ਦੋਸ਼ੀ ਠਹਿਰਾਇਆ, 26 ਮਾਰਚ ਨੂੰ ਤੈਅ ਹੋਵੇਗੀ ਸਜ਼ਾ
ਇਸ ਤਰ੍ਹਾਂ ਹੋਇਆ ਗ੍ਰਿਫ਼ਤਾਰ
ਪਵਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਤਿੰਨ ਸਾਲ ਪਹਿਲਾਂ ਅਹਿਸਾਨ ਤੋਂ ਉਸ ਮਕਾਨ ਨੂੰ ਖਰੀਦਿਆ ਸੀ। ਚਿਤਰਕੂਟ ਪੁਰੀ ਨੇ ਦੱਸਿਆ ਕਿ ਸਰਵਿਲਾਂਸ ਦੀ ਮਦਦ ਨਾਲ ਅਹਿਸਾਨ ਦੀ ਲੋਕੇਸ਼ਨ ਭਦੋਹੀ ਸ਼ਹਿਰ ਦੇ ਮਰਿਆਦਪੱਟੀ ਸਥਿਤ ਕਾਂਸ਼ੀਰਾਮ ਰਿਹਾਇਸ਼ ਕਾਲੋਨੀ 'ਚ ਮਿਲੀ, ਜਿਸ ਤੋਂ ਬਾਅਦ ਭਦੋਹੀ ਅਤੇ ਪਾਨੀਪਤ ਪੁਲਸ ਦੀ ਟੀਮ ਨੇ ਕਾਲੋਨੀ ਦੇ ਫ਼ਲੈਟ 'ਚ ਛਾਪਾ ਮਾਰ ਕੇ ਅਹਿਸਾਨ ਨੂੰ ਗ੍ਰਿਫ਼ਤਾਰ ਕਰ ਲਿਆ। ਕਾਲੋਨੀ 'ਚ ਰਹਿਣ ਵਾਲੇ ਗੁਆਂਢੀਆਂ ਨੇ ਦੱਸਿਆ ਕਿ ਅਹਿਸਾਨ ਇੱਥੇ ਢਾਈ ਸਾਲਾਂ ਤੋਂ ਕਿਰਾਏ ਦੇ ਫਲੈਟ 'ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਭੋਜਨ ਕਰਨ ਤੋਂ ਬਾਅਦ ਧੀ ਨੇ ਪਿਤਾ ਨੂੰ ਲਾਈ ਅੱਗ, ਫਿਰ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ
ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
NEXT STORY