ਅਲਵਰ— ਸਾਡੇ ਸਮਾਜ 'ਚ ਨਿੱਤ ਨਵੀਆਂ ਅਜਿਹੀਆਂ ਖ਼ਬਰਾਂ ਵਾਪਰਦੀਆਂ, ਜਿਨ੍ਹਾਂ 'ਤੇ ਯਕੀਨ ਕਰਨਾ ਸ਼ਾਇਦ ਮੁਸ਼ਕਲ ਹੋਵੇ। ਰਾਜਸਥਾਨ ਦੇ ਅਲਵਰ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਿ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਲਵਰ 'ਚ ਇਕ ਪੁੱਤਰ ਨੇ ਆਪਣੇ 60 ਸਾਲ ਦੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਵੀ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ। ਦਰਅਸਲ ਆਪਣੀ ਹੀ ਪਤਨੀ ਨਾਲ ਪਿਤਾ ਨੂੰ ਨਾਜਾਇਜ਼ ਸੰਬੰਧ ਬਣਾਉਂਦਿਆ ਵੇਖ ਕੇ ਪੁੱਤਰ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਗੁੱਸੇ ਵਿਚ ਆ ਕੇ ਪਿਤਾ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ।
ਦੋਸ਼ੀ ਪੁੱਤਰ ਪ੍ਰਦੀਪ ਯਾਦਵ ਨੇ ਆਪਣੇ ਪਿਤਾ ਰਾਮ ਸਿੰਘ ਦੀ ਮੰਗਲਵਾਰ ਸ਼ਾਮ ਕੁੱਟਮਾਰ ਕੀਤੀ, ਜਦੋਂ ਉਹ ਘਰ ਦੀ ਛੱਤ 'ਤੇ ਸੁੱਤਾ ਹੋਇਆ ਸੀ। ਦੋਸ਼ੀ ਨੇ ਮੰਗਲਵਾਰ ਸ਼ਾਮ ਨੂੰ ਪਿਤਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਉਹ ਮੰਗਲਵਾਰ ਸ਼ਾਮ ਨੂੰ ਹੀ ਘਰ 'ਚੋਂ ਬਿਨਾਂ ਦੱਸੇ ਨਿਕਲ ਗਿਆ ਸੀ ਅਤੇ ਰਾਤ ਨੂੰ ਮਕਾਨ ਦੀ ਛੱਤ 'ਤੇ ਸੁੱਤੇ ਪਏ ਪਿਤਾ ਦੀ ਕੁੱਟਮਾਰ ਕੀਤੀ ਅਤੇ ਕਿਸੀ ਤੇਜ਼ਧਾਰ ਚੀਜ਼ ਨਾਲ ਹਮਲਾ ਕਰਨ ਮਗਰੋਂ ਫਰਾਰ ਹੋ ਗਿਆ ਸੀ। ਸਵੇਰੇ ਪਰਿਵਾਰ ਵਾਲਿਆਂ ਨੇ ਲਹੂ-ਲੁਹਾਨ ਰਾਮ ਸਿੰਘ ਦੀ ਲਾਸ਼ ਪਈ ਦੇਖੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁਲਸ ਟੀਮ ਪੁੱਜੀ ਅਤੇ ਜਾਣਕਾਰੀ ਇਕੱਠੀ ਕੀਤੀ ਤਾਂ ਮ੍ਰਿਤਕ ਦਾ ਪੁੱਤਰ ਘਰ 'ਚੋਂ ਗਾਇਬ ਸੀ। ਪੁਲਸ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਦੇ ਦੋਸ਼ੀ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਸਨ।
ਪੁਲਸ ਨੇ ਦੱਸਿਆ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਰਾਮ ਸਿੰਘ ਅਤੇ ਉਸ ਦੀ ਨੂੰਹ ਦਰਮਿਆਨ ਨਾਜਾਇਜ਼ ਸੰਬੰਧ ਸਨ। ਇਨ੍ਹਾਂ ਨਾਜਾਇਜ਼ ਸੰਬੰਧਾਂ ਬਾਰੇ ਆਲੇ-ਦੁਆਲੇ ਦੇ ਲੋਕਾਂ ਅਤੇ ਮ੍ਰਿਤਕ ਦੇ ਪੁੱਤਰ ਪ੍ਰਦੀਪ ਨੂੰ ਜਾਣਕਾਰੀ ਹੋ ਗਈ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਪਿਤਾ ਅਤੇ ਪਤਨੀ ਨੂੰ ਦੇਖਿਆ ਲਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਦਰਮਿਆਨ ਝਗੜਾ ਵੀ ਹੋਇਆ। ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਸ ਮੁਤਾਬਕ ਦੋਸ਼ੀ ਦੀ ਮੋਬਾਇਲ ਲੋਕੇਸ਼ਨ ਦੇ ਆਧਾਰ 'ਤੇ ਉਸ ਦੀ ਭਾਲ ਕੀਤੀ ਗਈ। ਉਸ ਨੂੰ ਗੁਆਂਢ ਦੇ ਪਿੰਡ ਤੋਂ ਦੌੜਨ ਦੀ ਕੋਸ਼ਿਸ਼ ਕਰਦੇ ਹੋਏ ਫੜ੍ਹਿਆ ਗਿਆ, ਜਿਸ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਨ ਜਬਰ ਜ਼ਿਨਾਹ ਕੇਸ : ਬਿਸ਼ਪ ਮੁਲੱਕਲ ਵਿਰੁੱਧ ਕੇਰਲ ਦੀ ਕੋਰਟ 'ਚ ਦੋਸ਼ ਤੈਅ
NEXT STORY