ਅਜਮੇਰ- ਰਾਜਸਥਾਨ ਦੇ ਅਜਮੇਰ 'ਚ ਪਤੀ ਤੋਂ ਪੀੜਤ ਇਕ ਜਨਾਨੀ ਨੇ ਰਾਸ਼ਟਰਪਤੀ ਤੋਂ ਆਪਣੇ 3 ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ ਹੈ। ਅਜਮੇਰ ਦੇ ਇਕ ਹਸਪਤਾਲ 'ਚ ਕੰਮ ਕਰ ਰਹੀ ਸਥਾਨਕ ਪਟੇਲ ਨਗਰ ਤੋਪਦੜਾ ਵਾਸੀ ਸੋਨੂੰ ਅੱਜ ਯਾਨੀ ਵੀਰਵਾਰ ਨੂੰ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਜ਼ਿਲ੍ਹਾ ਕਲੈਕਟਰ ਦਫ਼ਤਰ ਪਹੁੰਚ ਕੇ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਜ਼ਿਲ੍ਹਾ ਕਲੈਕਟਰ ਨੂੰ ਸੌਂਪ ਕੇ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ। ਉਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਪਤੀ ਤੋਂ ਪੀੜਤ ਹੈ। ਉਹ ਆਏ ਦਿਨ ਲੜਾਈ ਝਗੜਾ ਕਰਦਾ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਮੈਂ ਇੱਥੋਂ ਘਰ ਛੱਡ ਕੇ ਚੱਲੀ ਜਾਵਾਂ।
ਇਹ ਵੀ ਪੜ੍ਹੋ : ਦਿੱਲੀ : ਪਤਨੀ ਅਤੇ 2 ਪੁੱਤਰਾਂ ਦਾ ਕਤਲ ਕਰਨ ਤੋਂ ਬਾਅਦ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਪੀੜਤਾ ਨੇ ਦੱਸਿਆ,''ਉਹ ਆਪਣੇ ਪਤੀ ਤੋਂ ਪਿਛਲੇ 14 ਸਾਲਾਂ ਤੋਂ ਪਰੇਸ਼ਾਨ ਹੈ। ਮੈਂ ਨੌਕਰੀ 'ਤੇ ਜਾਵਾਂ, ਆਪਣੇ ਬੱਚੇ ਪਾਲਾਂ, ਘਰ ਸੰਭਾਲਾਂ, ਕੀ ਕਰਾਂ, ਅਜਿਹੀ ਸਥਿਤੀ 'ਚ ਮੇਰੇ ਕੋਲ ਮਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਹੈ। ਮੈਂ ਜ਼ਿਲ੍ਹਾ ਕਲੈਕਟਰ ਰਾਹੀਂ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਦੇਣ ਆਈ ਹਾਂ ਅਤੇ ਆਪਣੇ ਤਿੰਨ ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਚਾਅ ਰਹੀ ਹਾਂ।'' ਜਨਾਨੀ ਨੇ ਕਿਹਾ ਕਿ ਉਹ ਆਪਣੇ ਜੀਵਨ ਤੋਂ ਬਹੁਤ ਦੁਖ਼ੀ ਹੋ ਚੁਕੀ ਹੈ।
ਇਹ ਵੀ ਪੜ੍ਹੋ : ਚੋਰੀ ਮਗਰੋਂ ਘਰੇ ਆ ਕੇ ਖੋਲ੍ਹਿਆ ਬੈਗ ਤਾਂ ਲੱਖਾਂ ਰੁਪਏ ਵੇਖ ਚੋਰ ਨੂੰ ਪਿਆ ਦਿਲ ਦਾ ਦੌਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਿਰਾਏਦਾਰ ਖ਼ੁਦ ਨੂੰ ਮਕਾਨ ਮਾਲਕ ਸਮਝਣ ਦੀ ਗਲਤੀ ਨਾ ਕਰੇ: ਸੁਪਰੀਮ ਕੋਰਟ
NEXT STORY