ਨਵੀਂ ਦਿੱਲੀ (ਅਨਸ)– ਰਾਜਸਥਾਨ ’ਚ ਸਾਲ 2020 ਵਿਚ ਸਭ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲੇ ਦਰਜ ਕੀਤੇ ਗਏ ਹਨ। ਰਾਜਸਥਾਨ ਤੋਂ ਬਾਅਦ ਸੂਚੀ ਵਿਚ ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ। ਇਨ੍ਹਾਂ ਦੋਵਾਂ ਸੂਬਿਆਂ ਵਿਚ ਜਬਰ-ਜ਼ਨਾਹ ਵਰਗੇ ਖਤਰਨਾਕ ਅਪਰਾਧਾਂ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਕੁੱਲ ਮਾਮਲਿਆਂ ਵਿਚੋਂ ਲਗਭਗ 30 ਫੀਸਦੀ ਮਾਮਲੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਦਰਜ ਕੀਤੇ ਗਏ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਸਾਲ 2020 ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਸਾਲ 2020 ’ਚ ਪੂਰੇ ਦੇਸ਼ ’ਚ ਜਬਰ-ਜ਼ਨਾਹ ਦੇ ਕੁੱਲ 28,046 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ ਇਕੱਲੇ ਰਾਜਸਥਾਨ ’ਚ ਕੁੱਲ 5310 ਮਾਮਲੇ ਦਰਜ ਹੋਏ, ਜਦਕਿ ਉੱਤਰ ਪ੍ਰਦੇਸ਼ ’ਚ ਇਹ ਗਿਣਤੀ 2769 ਰਹੀ। ਐੱਨ. ਸੀ. ਆਰ. ਬੀ. ਦੀ ਰਿਪੋਰਟ ਅਨੁਸਾਰ 18 ਸਾਲਾਂ ਤੋਂ ਘੱਟ ਉਮਰ ਦੀਆਂ ਜਬਰ-ਜ਼ਨਾਹ ਪੀੜਤਾਂ ਦੀ ਗਿਣਤੀ ਦੇਸ਼ ’ਚ 2640 ਰਹੀ, ਜਦਕਿ 18 ਸਾਲਾਂ ਤੋਂ ਉਪਰ ਦੀਆਂ ਪੀੜਤਾਂ ਦੀ ਗਿਣਤੀ 25,406 ਰਹੀ।
ਓਧਰ ਸਭ ਤੋਂ ਜ਼ਿਆਦਾ ਮਾਮਲਿਆਂ ਵਾਲੇ ਰਾਜਸਥਾਨ ’ਚ 18 ਸਾਲਾਂ ਤੋਂ ਘੱਟ ਉਮਰ ਦੀਆਂ ਪੀੜਤਾਂ ਦੀ ਗਿਣਤੀ 1279 ਰਹੀ, ਜਦਕਿ 18 ਸਾਲਾਂ ਤੋਂ ਵੱਧ ਉਮਰ ਵਾਲੀਆਂ ਪੀੜਤਾਂ ਦੀ ਗਿਣਤੀ 4031 ਰਹੀ। ਰਿਪੋਰਟ ਅਨੁਸਾਰ ਰਾਜਸਥਾਨ ’ਚ ਅੱਧੇ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲਿਆਂ ’ਚ ਅਪਰਾਧੀ ਕਥਿਤ ਤੌਰ ’ਤੇ ਪਰਿਵਾਰਕ ਮਿੱਤਰ, ਗੁਆਂਢੀ, ਕਰਮਚਾਰੀ ਜਾਂ ਹੋਰ ਜਾਣੂ ਲੋਕ ਸਨ।
ਸਭ ਤੋਂ ਜ਼ਿਆਦਾ ਜਬਰ-ਜ਼ਨਾਹ ਮਾਮਲਿਆਂ ਵਾਲੇ 5 ਸੂਬੇ
ਰਾਜਸਥਾਨ 5,310
ਉੱਤਰ ਪ੍ਰਦੇਸ਼ 2,769
ਮੱਧ ਪ੍ਰਦੇਸ਼ 2,339
ਮਹਾਰਾਸ਼ਟਰ 2,061
ਆਸਾਮ 1,657
ਸਭ ਤੋਂ ਘੱਟ ਜਬਰ-ਜ਼ਨਾਹ ਵਾਲੇ ਸੂਬੇ
ਨਾਗਾਲੈਂਡ 4
ਸਿੱਕਮ 12
ਮਨੀਪੁਰ 32
ਮਿਜ਼ੋਰਮ 33
ਗੋਆ, ਅਰੁਣਾਚਲ ਪ੍ਰਦੇਸ਼ 60
ਕੇਂਦਰ ਸ਼ਾਸਿਤ ਸੂਬਿਆਂ ’ਚ ਦਿੱਲੀ ’ਚ ਸਭ ਤੋਂ ਵੱਧ ਮਾਮਲੇ
ਦਿੱਲੀ 997
ਜੰਮੂ-ਕਸ਼ਮੀਰ 243
ਚੰਡੀਗੜ੍ਹ 60
ਪੁੱਡੂਚੇਰੀ 08
ਦਮਨ ਦੀਵ 04
ਲਕਸ਼ਦੀਪ 03
ਲੱਦਾਖ 02
ਅੰਡੇਮਾਨ-ਨਿਕੋਬਾਰ 02
ਅਹਿਮ ਖ਼ਬਰ: JEE Advanced 2021 ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ
NEXT STORY