ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਦੁਸਹਿਰੇ ਮੌਕੇ ਪੱਛਮੀ ਬੰਗਾਲ 'ਚ ਫੌਜ ਦੀ ਇਕ ਕੋਰ ਦੇ ਹੈੱਡਕੁਆਰਟਰ 'ਚ ਸ਼ਸਤਰ ਪੂਜਾ ਕੀਤੀ। ਦੁਸਹਿਰਾ ਨਰਾਤਿਆਂ ਦੀ ਸਮਾਪਤੀ ਦਾ ਪ੍ਰਤੀਕ ਹੈ ਅਤੇ ਇਸ ਨੂੰ ਦੁਸਹਿਰੇ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

ਰਾਜਨਾਥ ਸਿੰਘ ਨੇ 'ਐਕਸ' 'ਤੇ ਲਿਖਿਆ ਕਿ ਭਾਰਤ ਵਿਚ ਦੁਸਹਿਰੇ ਮੌਕੇ ਸ਼ਸਤਰ ਪੂਜਾ ਦੀ ਇਕ ਲੰਮੀ ਪਰੰਪਰਾ ਹੈ। ਰੱਖਿਆ ਮੰਤਰੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਰਾਜਨਾਥ ਸਿੰਘ ਨੂੰ ਸ਼ੁੱਕਰਵਾਰ ਨੂੰ ਗੰਗਟੋਕ ਵਿਚ ਫੌਜੀ ਕਮਾਂਡਰਾਂ ਦੀ ਕਾਨਫਰੰਸ ਨੂੰ ਨਿੱਜੀ ਤੌਰ 'ਤੇ ਸੰਬੋਧਨ ਕਰਨਾ ਸੀ ਪਰ ਸਿੱਕਮ ਦੀ ਰਾਜਧਾਨੀ ਵਿਚ ਖਰਾਬ ਮੌਸਮ ਕਾਰਨ ਉਨ੍ਹਾਂ ਨੇ ਸੁਕਨਾ ਤੋਂ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ।

ਉੱਤਰਾਖੰਡ ਸਰਕਾਰ ਨੇ ਸ਼ਕਤੀਸ਼ਾਲੀ ਨੇਤਾ ਰਾਜਾ ਭਈਆ ਦੀ ਪਤਨੀ ਦੀ ਜ਼ਮੀਨ ਕੀਤੀ ਜ਼ਬਤ
NEXT STORY