ਨੈਸ਼ਨਲ ਡੈਸਕ– ਭਾਰਤੀ ਏਅਰ ਫੋਰਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੰਮੂ ’ਚ ਉਸ ਦੇ ਅੱਡੇ ’ਤੇ ਹੋਏ ਘੱਟ ਤੀਵਰਤਾ ਵਾਲੇ ਦੋ ਧਮਾਕੇ ਅੱਤਵਾਦੀ ਹਮਲਾ ਤਾਂ ਨਹੀਂ ਸਨ। ਰੱਖਿਆ ਸਥਾਪਨਾ ਨਾਲ ਜੁੜੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਨੇ ਦੱਸਿਆ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਉਪ ਮੁਖੀ ਏਅਰ ਮਾਰਸ਼ਲ ਐੱਚ.ਐੱਸ. ਅਰੋੜਾ ਨਾਲ ਧਮਾਕਿਆਂ ਦੇ ਸੰਬੰਧ ’ਚ ਗੱਲ ਕੀਤੀ। ਅਰੋੜਾ ਨੇ ਦੱਸਿਆ ਕਿ ਜਾਂਚ ਕਰਨ ਵਾਲੇ ਅਧਿਕਾਰੀ ਹਵਾਈ ਅੱਡੇ ’ਤੇ ਵਿਸਫੋਟਕਾਂ ਨੂੰ ਸੁੱਟਣ ਲਈ ਡਰੋਨ ਦੇ ਸੰਭਾਵਿਤ ਇਸਤੇਮਾਲ ਦੀ ਜਾਂਚ ਕਰ ਰਹੇ ਹਨ। ਇਸ ਹਵਾਈ ਅੱਡੇ ’ਚ ਹਫਾਈ ਫੋਜ ਦੀਆਂ ਵੱਖ-ਵੱਖ ਸੰਪਤੀਆਂ ਹਨ।
ਦੱਸ ਦੇੀਏ ਕਿ ਰਾਜਨਾਥ ਸਿੰਘ ਅੱਜ ਤੋਂ ਤਿੰਨ ਦਿਨ ਦੇ ਲੱਦਾਖ ਦੌਰੇ ’ਤੇ ਹਨ। ਪੂਰਵੀ ਲੱਦਾਖ ’ਚ ਟਕਰਾਅ ਵਾਲੇ ਕਈ ਸਥਾਨਾਂ ਤੋਂ ਫੌਜੀਆਂ ਨੂੰ ਪਿੱਛੇ ਹਟਾਉਣ ਦੇ ਅਗਲੇ ਪੜਾਅ ਨੂੰ ਲੈ ਕੇ ਚੀਨ ਦੇ ਨਾਲ ਜਾਰੀ ਟਕਰਾਅ ਵਿਚਕਾਰ ਰਾਜਨਾਥ ਸਿੰਘ ਭਾਰਤ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਉਥੇ ਹੀ ਭਾਰਤੀ ਏਅਰ ਫੋਰਸ ਨੇ ਟਵੀਟ ਕੀਤਾ ਕਿ ਜੰਮੂ ਹਵਾਈ ਫੌਜ ਸਟੇਸ਼ਨ ਦੇ ਤਕਨੀਕੀ ਖੇਤਰ ’ਚ ਐਤਵਾਰ ਤੜਕੇ ਘੱਟ ਤੀਵਰਤਾ ਵਾਲੇ ਦੋ ਧਮਾਕੇ ਹੋਣ ਦੀ ਸੂਚਨਾ ਮਿਲੀ। ਇਨ੍ਹਾਂ ’ਚੋਂ ਇਕ ਧਮਾਕੇ ਨੇ ਇਕ ਇਮਾਰਤ ਦੀ ਛੱਤ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ, ਜਦਕਿ ਦੂਜਾ ਧਮਾਕਾ ਖੁੱਲ੍ਹੇ ਖੇਤਰ ’ਚ ਹੋਇਆ। ਹਵਾਈ ਫੌਜ ਨੇ ਕਿਹਾ ਕਿ ਕਿਸੇ ਵੀ ਉਪਕਰਣ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਨੇ ਫੜਿਆ ‘ਆਪ’ ਦਾ ਝਾੜੂ
NEXT STORY