ਅਯੁੱਧਿਆ (ਇੰਟ.)- ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦੇ ਮਾਮਲੇ ’ਚ ਜਾਂਚ ਤੇ ਕਾਰਵਾਈ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ SIT ਇਕ ਵਾਰ ਫਿਰ ਦੁਪਹਿਰ ਲੱਗਭਗ 3 ਵਜੇ ਰਾਮ ਮੰਦਰ ਪੁੱਜੀ ਤੇ ਜਾਂਚ ਅੱਗੇ ਵਧਾਈ। ਦੂਜੇ ਪਾਸੇ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਗੈਂਗਸਟਰ ਐਕਟ ਲਗਾਉਣ ਅਤੇ ਨਾਲ ਹੀ ਉਨ੍ਹਾਂ ਦੀ ਚੱਲ-ਅਚੱਲ ਜਾਇਦਾਦ ਦੀ ਪੜਤਾਲ ਕਰਵਾਈ ਜਾ ਰਹੀ ਹੈ। ਜਿਨ੍ਹਾਂ ਜਾਇਦਾਦਾਂ ਦੇ ਨਾਜਾਇਜ਼ ਆਮਦਨ ਨਾਲ ਬਣਾਏ ਜਾਣ ਜਾਂ ਬਿਨਾਂ ਮਨਜ਼ੂਰੀ ਨਿਰਮਾਣ ਹੋਣ ਦੇ ਸਬੂਤ ਮਿਲਣਗੇ, ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ
ਉਧਰ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਜਾਂਚ ਤੇਜ਼ ਕਰਦਿਆਂ SIT ਨੇ ਵੀਰਵਾਰ ਨੂੰ ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰਾ ਕੋਲੋਂ ਮੰਦਰ ਕੰਪਲੈਕਸ ਦੇ ਇਕ ਬੰਦ ਕਮਰੇ ਵਿਚ 3 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਸੱਦੇ ਗਏ ਟਰੱਸਟ ਮੈਂਬਰ ਗੋਪਾਲ ਰਾਓ ਨੂੰ ਕਮਰੇ ਦੇ ਬਾਹਰ ਇੰਤਜ਼ਾਰ ਕਰਵਾਇਆ ਗਿਆ। ਸੂਤਰਾਂ ਅਨੁਸਾਰ SIT ਨੇ ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਜਾਂਚ ਵਿਚ ਫਿਲਹਾਲ ਚੰਪਤ ਰਾਏ ਨੂੰ ਇਕ ਅਹਿਮ ਗਵਾਹ ਮੰਨਿਆ ਜਾ ਰਿਹਾ ਹੈ ਅਤੇ ਉਸ ਨੂੰ FIR ਵਿਚ ਮੁਲਜ਼ਮ ਨਹੀਂ ਬਣਾਇਆ ਗਿਆ। ਦੱਸਿਆ ਗਿਆ ਕਿ ਪੁੱਛਗਿੱਛ ਦੌਰਾਨ ਚੰਪਤ ਰਾਏ ਨੇ ਕਿਹਾ ਕਿ ਚੜ੍ਹਾਵਾ ਚੋਰੀ ਦੀ ਨਿਗਰਾਨੀ ਲਈ ਮੰਦਰ ਵਿਚ CCTV ਕੈਮਰੇ ਵੀ ਉਨ੍ਹਾਂ ਨੇ ਹੀ ਲਗਵਾਏ ਸਨ। ਦੂਜੇ ਪਾਸੇ ਜਾਂਚ ਦੇ ਨਾਲ-ਨਾਲ ਦੋ ਮੁਲਜ਼ਮਾਂ ਦੀਆਂ ਕਥਿਤ ਨਾਜਾਇਜ਼ ਜਾਇਦਾਦਾਂ ’ਤੇ ਬੁਲਡੋਜ਼ਰ ਕਾਰਵਾਈ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਪੜ੍ਹੋ ਇਹ ਵੀ - ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ, ਪੈ ਰਿਹਾ ਭਾਰੀ ਮੀਂਹ (ਤਸਵੀਰਾਂ)
ਚੰਪਤ ਰਾਏ ਬੋਲੇ-‘ਅਯੁੱਧਿਆ ’ਚ ਮੇਰੀ ਸੇਵਾ ਪੂਰੀ ਹੋਈ’
ਸੂਤਰਾਂ ਅਨੁਸਾਰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਕਰੀਬੀ ਸਹਿਯੋਗੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੀ ‘ਅਯੁੱਧਿਆ ’ਚ ਸੇਵਾ ਪੂਰੀ ਹੋ ਗਈ ਹੈ’ ਅਤੇ ਉਹ ਇਸ ‘ਕਲੰਕ’ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨਾਲ ‘ਵਿਸ਼ਵਾਸਘਾਤ’ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਸੂਤਰਾਂ ਦਾ ਕਹਿਣਾ ਹੈ ਕਿ 6 ਜੁਲਾਈ ਨੂੰ ਹੋਣ ਵਾਲੀ ਟਰੱਸਟ ਦੀ ਬੈਠਕ ’ਚ ਚੰਪਤ ਰਾਏ ਅਤੇ ਅਸਤੀਫ਼ਾ ਦੇ ਚੁੱਕੇ ਟਰੱਸਟੀ ਅਨਿਲ ਮਿਸ਼ਰਾ ਦੇ ਭਵਿੱਖ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
ਵੇਣੂਗੋਪਾਲ ਨੇ PM ਮੋਦੀ ਨੂੰ ਲਿਖੀ ਚਿੱਠੀਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ
ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਯੁੱਧਿਆ ਸਥਿਤ ਰਾਮ ਮੰਦਰ ਵਿਚ ਚੜ੍ਹਾਵੇ ਦੇ ਕਥਿਤ ਗਬਨ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਿਸੇ ਉੱਚ ਪੱਧਰੀ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਇਸ ਪੂਰੇ ਘਟਨਾਚੱਕਰ ਨਾਲ ਕਰੋੜਾਂ ਭਾਰਤੀ ਨਾਗਰਿਕਾਂ ਦੀ ਆਸਥਾ ਨਾਲ ਵਿਸ਼ਵਾਸਘਾਤ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂਆਤੀ ਜਾਂਚ ਵਿਚ ਕਿਸੇ ‘ਸੰਗਠਿਤ ਗਿਰੋਹ’ ਦੇ ਸਰਗਰਮ ਹੋਣ ਅਤੇ ਹਰ ਪੱਧਰ ’ਤੇ ‘ਸੰਸਥਾਗਤ ਨਾਕਾਮੀਆਂ’ ਦੇ ਸੰਕੇਤ ਮਿਲੇ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਕਥਿਤ ਲੁੱਟ ਸੰਸਥਾਗਤ ਸਰਪ੍ਰਸਤੀ ਤੋਂ ਬਿਨਾਂ ਸੰਭਵ ਨਹੀਂ ਸੀ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਤਨ ਅਗਰਵਾਲ ਕਤਲ ਕਾਂਡ : ਸਾਜ਼ਿਸ਼ ਵਾਲੀ ਥਾਂ ’ਤੇ ਸੀਆ ਗੋਇਲ ਨੂੰ ਲੈ ਕੇ ਗਈ ਪੁਣੇ ਪੁਲਸ, ਕੱਪੜੇ ਕੀਤੇ ਬਰਾਮਦ
NEXT STORY